Home » ਮਨੀਪੁਰ ‘ਚ ਵਾਪਰੀਆਂ ਘਟਨਾਵਾਂ ਭਵਿੱਖ ਵਿਚ ਭਾਰਤ ਵਾਸੀਆਂ ਲਈ ਚਿੰਤਾ ਦਾ ਵਿਸ਼ਾ-ਪ੍ਰਸ਼ੋਤਮ ਅਹੀਰ

ਮਨੀਪੁਰ ‘ਚ ਵਾਪਰੀਆਂ ਘਟਨਾਵਾਂ ਭਵਿੱਖ ਵਿਚ ਭਾਰਤ ਵਾਸੀਆਂ ਲਈ ਚਿੰਤਾ ਦਾ ਵਿਸ਼ਾ-ਪ੍ਰਸ਼ੋਤਮ ਅਹੀਰ

by Rakha Prabh
26 views
ਹੁਸ਼ਿਆਰਪੁਰ 28 ਜੁਲਾਈ ( ਤਰਸੇਮ ਦੀਵਾਨਾ ) ਰਾਜ ਅਹੀਰ ਪ੍ਰਧਾਨ  ਸੰਯੁਕਤ ਸਮਾਜ ਮੋਰਚਾ ਪੰਜਾਬ (ਲੇਬਰਵਿੰਗ) ਨੇ ਮਨੀਪੁਰ ਵਿੱਚ ਵਾਪਰੀਆਂ ਗੈਰ ਮਨੁੱਖੀ,ਗੈਰ ਇੰਨਸਾਨੀਅਤ ਘਟਨਾਵਾਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਦੇ ਕਰੋੜਾਂ ਲੋਕਾਂ ਲਈ ਭਵਿੱਖ ਵਿਚ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੇਂਦਰ ਵਿਚ ਵੀ ਭਾਜਪਾ ਅਤੇ ਮਨੀਪੁਰ ਵਿਚ ਵੀ ਭਾਜਪਾ ਦੀ ਸਰਕਾਰ ਹੈ।ਉਨਾਂ ਕਿਹਾ ਕਿ ਭਾਜਪਾ ਸਰਕਾਰਾਂ ਵਾਲੇ ਰਾਜਾਂ ਵਿਚ ਆਮ,ਗਰੀਬ ਲੋਕਾਂ ਤੇ ਅਤਿਆਚਾਰ ਵੱਧ ਹੋ ਰਹੇ ਹਨ,ਜਿਸਤੋਂ ਸ਼ਾਫ ਜਾਹਿਰ ਹੋ ਰਿਹਾ ਹੈ ਕਿ ਭਾਜਪਾ ਆਪਣੇ ਕਿਸੇ ਨਿੱਜੀ ਸਵਾਰਥ ਨੂੰ ਪੂਰਾ ਕਰਨ ਲਈ ਅਜਿਹੇ ਹਥਕੰਢੇ ਅਪਨਾ ਰਹੀ ਹੈ। ਅਹੀਰ ਨੇ ਕਿਹਾ ਕਿ ਮਨੀਪੁਰ ਦੇ ਲੋਕਾਂ ਤੇ ਅਤਿਆਚਾਰਾਂ,ਔਰਤਾਂ ਨਾਲ ਬਲਾਤਕਾਰ, ਨਿਰਬਸਤਰ ਕਰਕੇ ਘੁਮਾਉਣ ਦੀਆਂ ਘਟਨਾਵਾਂ ਨੇ ਇੰਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਉਨਾਂ ਕਿਹਾ ਇਹ ਹੋਰ ਵੀ ਅਫਸੋਸਨਾਕ ਹੈ ਕਿ ਇਸ ਕਰੂਰਤਾ ਭਰੇ ਵਤੀਰੇ ਤੇ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਤਮਾਸ਼ਬੀਨ ਬਣੀਆਂ ਰਹੀਆਂ। ਉਨਾਂ ਕਿਹਾ ਮਨੀਪੁਰ ਵਿਚ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਮਨੀਪੁਰ ਅਤੇ ਕੇਂਦਰ ਸਰਕਾਰ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੈ।ਅਹੀਰ ਨੇ ਕਿਹਾ ਕਿ ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ‘ਤੇ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁਕ ਗਏ। ਪ੍ਰੰਤੂ ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਨਗਨ ਪਰੇਡ ਕਰਾਈ, ਇਹਨਾਂ ਔਰਤਾਂ ਵਿੱਚ ਇੱਕ 52 ਸਾਲ, ਦੂਸਰੀ 42 ਸਾਲ ਅਤੇ ਤੀਸਰੀ 21 ਸਾਲ ਦੀ ਨੌਂਜਵਾਨ ਲੜਕੀ ਸੀ। ਜਦੋਂ ਲੜਕੀ ਦੇ ਪਿਉ ਅਤੇ ਨੌਜਵਾਨ ਭਰਾ ਨੇ ਇਸ ਦਰਿੰਦਗੀ ਦਾ ਵਿਰੋਧ ਕੀਤਾ ਤਾਂ ਭੀੜ ਵੱਲੋਂ ਉਹਨਾ ਦੋਵਾਂ ਦਾ ਮੌਕੇ ‘ਤੇ ਕਤਲ ਕਰ ਦਿੱਤਾ ਗਿਆ ਅਤੇ ਉਸ ਕੁੜੀ ਨਾਲ ਭੀੜ ਵੱਲੋਂ ਗੈਂਗ ਰੇਪ ਕੀਤਾ ਗਿਆ। ਨਗਨ ਪਰੇਡ ਵਿਚਲੀ ਤੀਸਰੀ 52 ਸਾਲਾ ਔਰਤ ਜੋ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ, ਦਾ ਪਤੀ ਭਾਰਤੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਇਆ ਹੈ ਅਤੇ ਉਹ ਕਾਰਗਿਲ ਵਾਰ ਅਤੇ ਸ਼੍ਰੀਲੰਕਾ ਵਿੱਚ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਵਿੱਚ ਸ਼ਾਮਲ ਰਿਹਾ ਹੈ।ਉਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਅਤੇ ਪੁਲੀਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਪ੍ਰੰਤੂ ਜਦੋਂ ਇਸ ਘਟਨਾ ਦੀ ਵੀਡਿਓ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਸੂਬਾ ਸਰਕਾਰ ਨੂੰ ਫਿਟਕਾਰ ਪਾਈ ਗਈ, ਜਿਸ ਨਾਲ ਪਿਛਲੇ ਢਾਈ ਮਹੀਨਿਆਂ ਤੋਂ ਚੁੱਪੀ ਧਾਰ ਕੇ ਬੈਠੀਆਂ ਕੇਂਦਰ ਅਤੇ ਮਨੀਪੁਰ ਭਾਜਪਾ ਸਰਕਾਰਾਂ ਹਰਕਤ ਵਿਚ ਆਈਆਂ। ਅਹੀਰ ਨੇ ਕਿਹਾ ਕਿ ਮਨੀਪੁਰ ਘਟਨਾਵਾਂ ਦੀ ਸੰਯੁਕਤ ਸਮਾਜ ਮੋਰਚਾ ਸ਼ਖਤ ਆਲੋਚਨਾ ਕਰਦਾ ਹੈ ਇਸ ਲਈ ਜੁੰਮੇਵਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

Related Articles

Leave a Comment