ਹੁਸ਼ਿਆਰਪੁਰ 7 ਸਤੰਬਰ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ ਦੀ ਅਗਵਾਈ ਹੇਠ ਕੀਤੀ ਗਈ ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਵੀ ਉਚੇਚੇ ਤੋਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇਸ਼ ਦੀ ਸਤਾ ਸੰਭਾਲਣ ਤੋਂ ਪਹਿਲਾਂ ਭਾਰਤ ਦੇ ਲੋਕਾਂ ਨੂੰ ਕਿਹਾ ਸੀ ‘ਅੱਛੇ ਦਿਨ ਆਏਗੇੰ, ਕਾਲਾ ਧੰਨ ਵਾਪਿਸ ਲਾੲੇਗੇੰ, ਘਰ ਘਰ ਰੋਜਗਾਰ ਦੀਆ ਜਾਏਗਾ, ਪੰਦਰਾਂ ਪੰਦਰਾਂ ਲੱਖ ਆਪ ਕੇ ਬੈਂਕ ਖਾਤੌੰ ਮੇ ਵੀ ਆਏਗੇਂ ! ਲੱਗਭੱਗ ਮੋਦੀ ਦੀ ਸਰਕਾਰ ਬਣੀ ਨੂੰ ਨੌਂ ਸਾਲ ਦਾ ਸਮਾ ਬੀਤ ਗਿਆ ਮੋਦੀ ਨੂੰ ਭਾਰਤ ਦੇਸ਼ ਤੇ ਰਾਜ ਕਰਦਿਆਂ ਭਾਰਤ ਦੇ ਲੋਕਾਂ ਦੇ ਨਾਂ ਤਾਂ ਅਜੇ ਤੱਕ ਕੌਈ ਅੱਛੇ ਦਿਨ ਆਏ ! ਪਰ ਹਾਂ ਅੰਬਾਨੀ ਅੰਡਾਨੀ ਪਰੀਵਾਰਾ ਦੇ ਜਰੂਰ ਅੱਛੇ ਦਿਨ ਲਿਆ ਦਿੱਤੇ! ਭਾਜਪਾ ਵੱਲੋਂ ਨਾਂ ਹੀ ਦੇਸ਼ ਵਿੱਚ ਕਾਲਾ ਧੰਨ ਵਾਪਿਸ ਲਿਆਂਦਾ ਗਿਆ ਉਲਟਾ ਨੀਰਵ ਮੋਦੀ ਭਾਰਤ ਵਿੱਚੋਂ ਧੰਨ ਲੈ ਕੇ ਵਿਦੇਸ਼ ਜਰੂਰ ਚਲਾ ਗਿਆ। ਨਾਂ ਹੀ ਘਰ ਘਰ ਰੋਜਗਾਰ ਦਿੱਤਾ ਗਿਆ ਸਗੋਂ ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਰੋਜਗਾਰੀ ਤੋ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲ ਦਲ ਵਿੱਚ ਫਸਦੇ ਜਾ ਰਹੇ ਹਨ ! ਨਾਂ ਤੇ ਪੰਦਰਾਂ ਪੰਦਰਾਂ ਲੱਖ ਰੁਪਏ ਕਿਸੇ ਦੇ ਬੈਂਕ ਖਾਤੇ ਵਿੱਚ ਪਾਏ ਗਏ! ਜੇਕਰ ਪਿਛਲੇ ਸਾਲਾਂ ਵਿੱਚ ਨਜਰ ਮਾਰੀਏ ਤਾਂ ਬਹੁਤ ਸਾਰੇ ਗਰੀਬ ਕਿਸਾਨ ਕਰਜ਼ੇ ਦੇ ਬੋਝ ਤੋਂ ਦੁੱਖੀ ਹੋ ਕੇ ਗਲ ਵਿੱਚ ਫੰਦਾ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਏ ! ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਗੈਸ ਸਲੰਡਰ ਦੀ ਕੀਮਤ 200 ਰੁਪਏ ਘਟਾ ਕੇ ਊਠ ਤੋ ਛਾਣਨੀ ਲਾਉਣ ਵਾਲੀ ਗੱਲ ਕੀਤੀ ਗਈ ! ਦੇਸ਼ ਅੰਦਰ ਦਿਨ ਪ੍ਰਤੀ ਦਿਨ ਮਹਿੰਗਾਈ ਵੱਧ ਰਹੀ ਹੈ ਕੇਂਦਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਭਾਰਤ ਦੇਸ਼ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ ਉਦੋਂ ਤੋਂ ਹੀ ਪੰਜਾਬ ਦਾ ਮਹੋਲ ਬਹੁਤ ਹੀ ਖਰਾਬ ਹੋ ਚੁੱਕਾ ਹੈ ! ਕਾਨੂੰਨ ਵਿਵਸਥਾ ਬਿੱਲਕੁਲ ਖਤਮ ਹੋ ਚੁੱਕੀ ਹੈ ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਮਹਿਸੂਸ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਕਾਲ ਦੌਰਾਨ ਹਰ ਵਰਗ ਦੇ ਲੋਕ ਦੁੱਖੀ ਹੈ ! ਹਰ ਵਰਗ ਦੇ ਲੋਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਆ ਰਹੇ ਆ!ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਇਨ੍ਹਾਂ ਲੋਕ ਮਾਰੂ ਪਾਰਟੀਆਂ ਨੂੰ ਆਪਣੀਆਂ ਕੀਤੀਆਂ ਦਾ ਖਮਿਆਜਾ ਆਉਣ ਵਾਲੀਆ ਲੋਕ ਸਭਾ ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ ! ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਵਿੱਚ ਨਵੀਆਂ ਨਿਯੁਕਤੀਆ ਕਰਦੇ ਹੋਏ ਕੁਲਦੀਪ ਸਿੰਘ ਨੂੰ ਸਰਕਲ ਪ੍ਰਧਾਨ ਬੁਲੋਵਾਲ ਨਿਯੁਕਤ ਕੀਤਾ ਗਿਆ ! ਇਸ ਮੌਕੇ ਹੋਰਨਾਂ ਤੋ ਇਲਾਵਾ ਅਮਰੀਕ ਚੰਦ, ਹਰਦੇਵ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਅਨਮੋਲ, ਲਵਜੀਤ, ਕਰਨ ਆਦਿ ਸਾਥੀ ਮੌਜੂਦ ਸਨ!