ਲੁਧਿਆਣਾ ਤੋਂ ਨੈਸ਼ਨਲ ਕ੍ਰਾਈਮ ਬਿਓਰੋ (ਐਨਸੀਬੀ) ਵੱਲੋਂ 20 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਖਬਰ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੱਜ ਤੜਕੇ ਟੀਮ ਨੇ ਦੁੱਗਰੀ ਇਲਾਕੇ ਵਿੱਚ ਛਾਪੇਮਾਰੀ ਕਰਕੇ ਨਸ਼ੇ ਦੀ ਇਹ ਖ਼ੇਪ ਬਰਾਮਦ ਕੀਤੀ ਹੈ। ਉਂਝ ਅਜੇ ਤੱਕ ਕਿਸੇ ਨੇ ਫਿਲਹਾਲ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ।
ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਵੀ ਦਿੱਲੀ ਏਅਰਪੋਰਟ ਤੋਂ ਮਿਲੀ ਨਸ਼ੇ ਦੀ ਖੇਪ ਦੇ ਲੁਧਿਆਣਾ ਤੋਂ ਲਿੰਕ ਨਿਕਲੇ ਸੀ। ਇਸ ਦੌਰਾਨ ਜੁੱਤੇ ਦੇ ਕਾਰੋਬਾਰੀਆਂ ਨਾਲ ਲਿੰਕ ਸਾਹਮਣੇ ਆਏ ਸਨ।