ਨਵੀਂ ਦਿੱਲੀ, 16 ਨਵੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਸਨਸਨੀਖੇਜ਼ ਮਾਮਲੇ ‘ਚ ਇਕ ਮੁਲਜ਼ਮ ਨਾਬਾਲਗ ਨਹੀਂ ਹੈ ਅਤੇ ਹੁਣ ਉਸ ‘ਤੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਉਸੇ ਮੁੱਦੇ ‘ਤੇ ਕਾਨੂੰਨੀ ਸਬੂਤ ਦੀ ਅਣਹੋਂਦ ਵਿਚ ਦੋਸ਼ੀ ਦੀ ਉਮਰ ਬਾਰੇ ਡਾਕਟਰੀ ਰਾਇ ਨੂੰ ਅੱਖੋਂ ਪ੍ਰੋਖੇ ਨਹੀਂ ਨਹੀਂ ਕੀਤਾ ਜਾ ਸਕਦਾ। ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਜੇਬੀ ਪਾਰਦੀਵਾਲਾ ਬੈਂਚ ਨੇ ਕਠੂਆ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦੋਸ਼ੀ ਸ਼ੁਭਮ ਸਾਂਗਰਾ ਨਾਬਾਲਗ ਸੀ ਅਤੇ ਇਸ ਲਈ ਵੱਖਰੇ ਤੌਰ ‘ਤੇ ਮੁਕੱਦਮਾ ਚਲਾਇਆ ਜਾਵੇਗਾ।