ਰਤੀਆ,2
ਮੰਡੀ ਦੇ ਆੜ੍ਹਤੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਸਬੰਧਿਤ ਮਾਰਕੀਟਿੰਗ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਸੂਬੇ ਵਿਚ ਬਣਨ ਵਾਲੀਆਂ ਹਰ ਸਰਕਾਰਾਂ ਦੇ ਪ੍ਰਤੀਨਿਧੀਆਂ ਅੱਗੇ ਉਠਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਆਉਂਦੀ ਹੈ ਤਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੰਡੀ ਦੀ ਹਾਲਤ ਨੂੰ ਦੇਖ ਕੇ ਆਪਣੇ ਵੱਡੇ ਵੱਡੇ ਭਰੋਸੇ ਕਰ ਜਾਂਦੇ ਹਨ, ਪਰ ਸੱਤਾ ’ਤੇ ਆਉਣ ਉਪਰੰਤ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਹੈ। ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਮੰਡੀ ਦੇ ਆੜ੍ਹਤੀ ਜਲਦੀ ਹੀ ਵਿਧਾਇਕ ਲਛਮਣ ਨਾਪਾ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਅੱਗੇ ਵੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ ਤਾਂ ਕਿ ਮੰਡੀ ਦੇ ਆੜ੍ਹਤੀਆਂ ਤੋਂ ਇਲਾਵਾ ਮੰਡੀ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇੇ। ਜੂਨ
ਹਰਿਆਣਾ ਸਰਕਾਰ ਵੱਲੋਂ ਭਾਵੇਂ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਰਤੀਆ ਦੀ ਸਬਜ਼ੀ ਮੰਡੀ ਦੀ ਹਾਲਤ ਦੇਖੀ ਜਾਵੇ ਤਾਂ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਇੱਥੇ ਥੋੜ੍ਹੀ ਜਿਹੇ ਮੀਂਹ ਉਪਰੰਤ ਸਬਜ਼ੀ ਮੰਡੀ ਦੀ ਹਾਲਤ ਕਾਫ਼ੀ ਮਾੜੀ ਹੋ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਰਤੀਆ ਆਬਾਦ ਹੋਇਆ ਹੈ, ਉਦੋਂ ਤੋਂ ਹੀ ਰਤੀਆ ਵਿਚ ਕਿਸੇ ਤਰ੍ਹਾਂ ਦੀ ਆਧੁਨਿਕ ਸਬਜ਼ੀ ਮੰਡੀ ਦਾ ਨਿਰਮਾਣ ਨਹੀਂ ਕੀਤਾ ਗਿਆ, ਬਲਕਿ ਆਰਜ਼ੀ ਤੌਰ ’ਤੇ ਹੀ ਮੰਡੀ ਬਣਾਏ ਜਾਣ ਕਾਰਨ ਇਸ ਦੀ ਵਿਵਸਥਾ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਰਤੀਆ ਇਲਾਕਾ ਖੇਤੀ ਉਪਜ ਇਲਾਕਾ ਹੈ ਅਤੇ ਇਸ ਇਲਾਕੇ ਦੇ ਕਿਸਾਨ ਹੁਣ ਆਧੁਨਿਕ ਖੇਤੀ ਵੱਲ ਧਿਆਨ ਦਿੰਦੇ ਹੋਏ ਸਬਜ਼ੀਆਂ ਦੇ ਨਾਲ-ਨਾਲ ਫਸਲਾਂ ਦਾ ਵੀ ਉਤਪਦਾਨ ਸ਼ੁਰੂ ਕਰ ਰਹੇ ਹਨ ਪਰ ਰਤੀਆ ਵਿਚ ਕੋਈ ਵੱਡੀ ਸਬਜ਼ੀ ਮੰਡੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਮਾਮੂਲੀ ਜਿਹੀ ਬਰਸਾਤ ਤੋਂ ਬਾਅਦ ਮੰਡੀ ਵਿੱਚ ਚਿੱਕੜ ਕਾਰਨ ਆੜ੍ਹਤੀਆਂ ਅਤੇ ਲੋਕਾਂ ਨੂੰ ਉਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।