Home » ਯੋਗਾ ਹਫ਼ਤੇ ਵਿੱਚ ਇੱਕ ਦਿਨ ਜਾਂ ਇੱਕ ਮਹੀਨੇ ਦਾ ਨਹੀਂ ਸਗੋਂ ਇਸਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ : ਡਾ ਬਲਵਿੰਦਰ/ ਡਾ ਪਵਨ

ਯੋਗਾ ਹਫ਼ਤੇ ਵਿੱਚ ਇੱਕ ਦਿਨ ਜਾਂ ਇੱਕ ਮਹੀਨੇ ਦਾ ਨਹੀਂ ਸਗੋਂ ਇਸਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ : ਡਾ ਬਲਵਿੰਦਰ/ ਡਾ ਪਵਨ

by Rakha Prabh
8 views

ਹੁਸ਼ਿਆਰਪੁਰ 20 ਜੂਨ  ( ਤਰਸੇਮ ਦੀਵਾਨਾ )  ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਜਿਸ ਵਿਚ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ ਅਤੇ ਦਫਤਰ ਸਿਵਲ ਸਰਜਨ ਅਤੇ ਜ਼ਿਲਾ ਹਸਪਤਾਲ ਦਾ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। ਇਸ ਮੌਕੇ ਏ.ਐਮ.ਓ ਨੇ ਸਾਰੇ ਪ੍ਰਤੀਭਾਗੀਆਂ ਨੂੰ ਲਗਭਗ 45 ਮਿੰਟ ਤੱਕ  ਯੋਗਾ ਦੀਆਂ ਕਸਰਤਾਂ ਕਰਵਾਈਆਂ ਗਈਆਂ । ਇਸ ਮੌਕੇ ਡਾ ਬਲਵਿੰਦਰ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜਕਲ ਦੀ ਭੱਜ ਦੌੜ ਵਾਲੀ ਜਿੰਦਗੀ  ਕਾਰਣ ਸਿਹਤ ਦੇ ਖੇਤਰ ਵਿਚ  ਕਈ ਨਵੀਆਂ ਚੁਣੌਤੀਆਂ  ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਦੌਰਾ,ਲਕਵਾ, ਕੈਂਸਰ, ਦਮਾ, ਸਾਹ ਦੀਆਂ ਬੀਮਾਰੀਆਂ, ਪੇਟ ਦੀਆਂ ਬੀਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋ ਰਹੇ ਹਨ। ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗੀ ਗਤੀਵਿਧੀਆਂ ਵੱਧ ਗਈਆਂ ਹਨ, ਜੋ ਕਿ ਤਣਾਅ ਦਾ ਇਕ ਵੱਡਾ ਕਾਰਣ ਹਨ। ਇਸ ਤੋਂ ਮੁਕਤੀ ਲਈ ਸਭ ਤੋਂ ਵੱਧ ਜਰੂਰੀ ਹੈ, ਸਰੀਰਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ। ਇਹਨਾਂ ਵਿੱਚ  ਯੋਗਾ ਕਰਨਾ ਸਭ ਤੋਂ ਵੱਧ ਲਾਹੇਵੰਦ ਹੈ ਜੋ ਕਿ ਸਰੀਰ ਵਿਚ ਸੰਤੁਲਨ ਅਤੇ ਲਚਕ ਲਿਆੳਣ ਵਿੱਚ ਸਹਾਈ ਹੁੰਦਾ ਹੈ । ਜੋ ਮਾਸਪੇਸ਼ੀਆਂ ਦੀ ਤਾਕਤ ਅਤੇ ਲਹੂ ਦੇ ਸੰਚਾਰ ਨੂੰ ਵਧਾਉਂਦਾ ਹੈ। ਉਹਨਾਂ ਕਿਹਾ ਕਿ ਯੋਗ ਇੱਕ ਦਿਨ ਇੱਕ ਹਫਤਾ ਜਾਂ ਮਹੀਨੇ ਲਈ ਨਹੀਂ ਬਲਕਿ ਇਸ ਨੂੰ ਰੋਜ਼ਾਨਾ ਦੀ ਜਿੰਦਗੀ ਦਾ ਹਿਸਾ ਬਣਾਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਯੋਗਾ ਸੈਸ਼ਨ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਅਸੀ ਯੋਗਾ ਦੀ ਮਹੱਤਤਾ ਤੋਂ ਅਣਭਿੱਜ ਸਨ  ਪਰ ਜਦੋਂ ਤੋਂ ਅਸੀ ਇਸ ਨੂੰ ਅਪਣਾਇਆ ਹੈ ਮੈਨੂੰ ਇਹ ਬਹੁਤ ਲਾਹੇਵੰਦ ਪ੍ਰਤੀਤ ਹੋਇਆ। ਇਹ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਆ ਤਰੀਕਾ ਹੈ ਜੋ ਕਿ ਆਸਨਾਂ, ਸਾਹ ਲੈਣ ਦੀ ਪ੍ਰਕਿਰਿਆ ਅਤੇ ਆਤਮਿਕ ਧਿਆਨ ਲਾੳਣ ਵਰਗੀਆਂ ਪ੍ਰਕਿਰਿਆਵਾਂ ਉਪਰ ਆਧਾਰਤ ਹੈ ਜੋ ਕਿ ਸ਼ੂਗਰ, ਹਾਈ ਬੀ.ਪੀ., ਦਿਲ ਦੇ ਰੋਗ ਆਦਿ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਸਹਾਈ ਹੁੰਦਾ ਹੈ ।ਇਹ ਨਿਰਾਸ਼ਾ, ਥਕਾਵਟ, ਮਾਨਸਿਕ ਪਰੇਸ਼ਾਨੀ ਅਤੇ ਤਣਾਅ ਵਰਗੀਆਂ ਹਾਲਤਾਂ ਵਿੱਚ ਵੀ ਸਹਾਈ ਹੁੰਦਾ ਹੈ, ਇਸ ਲਈ ” ਯੋਗ ਜਰੂਰ ਕਰੇਂ ਔਰ ਰੋਜ਼ ਕਰੇਂ

Related Articles

Leave a Comment