ਯੂਵਿਨ ਟੀਕਾਕਰਨ ਪੋਰਟਲ ਅਧੀਨ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
ਫ਼ਿਰੋਜਪੁਰ, 20 ਜੂਨ 2023 (ਗੁਰਪ੍ਰੀਤ ਸਿੱਧੂ )
ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਦੀ ਪ੍ਰਧਾਨਗੀ ਹੇਠ ਯੂਵਿਨ ਟੀਕਾਕਰਨ ਪ੍ਰੋਗਰਾਮ ਅਧੀਨ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਸਥਾਨਕ ਟ੍ਰੇਨਿੰਗ ਸੈਂਟਰ ਦਫਤਰ ਸਿਵਲ ਸਰਜਨ ਵਿਖੇ ਕੀਤਾ ਗਿਆ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਅਤੇ ਯੂ.ਐਨ.ਡੀ.ਪੀ. ਪ੍ਰੋਗਰਾਮ ਅਫਸਰ ਜਾਵੇਦ ਅਹਿਮਦ ਵੱਲੋਂ ਵੱਖ-ਵੱਖ ਬਲਾਕਾਂ ਤੋਂ ਆਏ ਫੀਲਡ ਸਟਾਫ ਐਲ.ਐਚ.ਵੀਜ, ਬੀ.ਈ.ਈਜ, ਬੀ.ਐਸ.ਏ.ਅਤੇ ਏ.ਐਨ.ਐਮਜ ਨੂੰ ਇਸ ਨਵੇਂ ਸ਼ੁਰੂ ਕੀਤੇ ਜਾ ਰਹੇ ਯੂਵਿਨ ਆਨਲਾਇਨ ਪੋਰਟਲ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਨਵੇਂ ਆਨਲਾਇਨ ਪਲੇਟਫਾਰਮ ਦੀ ਸ਼ੁਰੂਆਤ ਦੇ ਨਾਲ ਰੂਟੀਨ ਟੀਕਾਕਰਨ ਦੇ ਕੰਮ ਵਿੱਚ ਹੋਰ ਜ਼ਿਆਦਾ ਪਾਰਦਰਸ਼ਤਾ ਆਵੇਗੀ ਅਤੇ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਹਰ ਗਰਭਵਤੀ ਔਰਤ ਅਤੇ ਨਵ-ਜਨਮੇ ਬੱਚੇ ਦਾ ਰਿਕਾਰਡ ਆਨਲਾਇਨ ਪੋਰਟਲ ‘ਤੇ ਦਰਜ ਕੀਤਾ ਜਾਵੇਗਾ। ਕੋਈ ਵੀ ਯੋਗ ਲਾਭਪਾਤਰੀ ਆਪਣੇ ਆਪ ਨੁੰ ਖੁਦ ਵੀ ਰਜਿਸਟਰ ਕਰ ਸਕਦਾ ਹੈ ਅਤੇ ਆਪਣੇ ਟੀਕਾਕਰਨ ਸਬੰਧੀ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਪ੍ਰੋਗਰਾਮ ਅਫਸਰ ਜਾਵੇਦ ਅਹਿਮਦ ਯੂ.ਐਨ.ਡੀ.ਪੀ. ਵੱਲੋ ਦੱਸਿਆ ਗਿਆ ਕਿ ਵੱਖ-ਵੱਖ ਮੋਡਿਊਲ ਦੇ ਤਰੀਕੇ ਨਾਲ ਹਰੇਕ ਸਬੰਧਤ ਫੀਲਡ ਸਟਾਫ ਵੱਲੋ ਆਪਣੇ ਕੰਮ ਦਾ ਰਿਕਾਰਡ ਦਰਜ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲਾਭਪਾਤਰੀ ਆਪਣਾ ਜਾਂ ਆਪਣੇ ਬੱਚੇ ਦਾ ਬਾਕੀ ਰਹਿੰਦੇ ਟੀਕਾਕਰਨ ਬਾਰੇ ਜਾਣਕਾਰੀ ਲੈ ਸਕਦਾ ਹੈ ਅਤੇ ਆਨਲਾਇਨ ਪੋਰਟਲ ‘ਤੇ ਟੀਕਾਕਰਨ ਲਈ ਬੁਕਿੰਗ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈਵਿਨ ਅਤੇ ਕੋਵਿਨ ਪੋਰਟਲ ਦੇ ਸਾਰਥਕ ਨਤੀਜੇ ਆਉਣ ਤੋਂ ਬਾਅਦ ਇਸ ਨਵੇਂ ਉਪਰਾਲੇ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂ.ਐਨ.ਡੀ.ਪੀ. ਅਫਸਰ ਵੱਲੋਂ ਪੋਰਟਲ ‘ਤੇ ਆਨਲਾਇਲ ਰਿਪੋਰਟਿੰਗ ਅਤੇ ਰਿਕਾਰਡ ਦਰਜ ਕਰਨ ਸਬੰਧੀ ਨੁਕਤਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ।
ਇਸ ਮੋਕੇ ਵੀ.ਸੀ.ਸੀ.ਐਮ.ਯੂ.ਐਨ.ਡੀ.ਪੀਪਰਮਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਅੰਕੁਸ਼ ਭੰਡਾਰੀ, ਬਿੱਕੀ ਕੌਰ, ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ, ਜੋਤੀ ਮੋਂਗਾ, ਐਲ.ਐਚ.ਵੀਜ, ਏ.ਐਨ.ਐਮਜ਼ ਅਤੇ ਬੀ.ਐੱਸ.ਏ. ਅਤੇ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।