Home » ਥਾਣ ਮੋਹਕਮਪੁਰਾ ਵੱਲੋਂ ਬੀ.ਆਰ.ਟੀ.ਐਸ ਦੀ ਲੇਨ ਕਿਨਾਰੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲੇ 3 ਕਾਬੂ

ਥਾਣ ਮੋਹਕਮਪੁਰਾ ਵੱਲੋਂ ਬੀ.ਆਰ.ਟੀ.ਐਸ ਦੀ ਲੇਨ ਕਿਨਾਰੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲੇ 3 ਕਾਬੂ

by Rakha Prabh
19 views

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਮੋਹਕਪੁਰਾ ਦੇ ਅੰਮ੍ਰਿਤਸਰ ਇੰਸਪੈਕਟਰ ਹਰਕੀਰਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸੰਨ ਸਿਟੀ, ਬਟਾਲਾ ਰੋਡ ਮੌਜ਼ੂਦ ਸੀ ਤਾਂ ਸੂਚਨਾਂ ਮਿਲੀ ਕਿ ਜੋਗਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰਬਰ 476, ਸੁਭਾਸ਼ ਨਗਰ ਕਲੋਨੀ, ਮੁਸਤਫਾਬਾਦ,ਬਟਾਲਾ ਰੋਡ,ਅੰਮ੍ਰਿਤਸਰ, ਮੁੱਖਵਿੰਦਰ ਸਿੰਘ ਉਰਫ਼ ਸਾਜ਼ਨ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 693, ਗਲੀ ਨੰਬਰ 3, ਮੁਸਤਫਾਬਾਦ, ਬਟਾਲਾ ਰੋਡ,ਅੰਮ੍ਰਿਤਸਰ ਅਤੇ ਸੁਖਚੈਨ ਸਿੰਘ ਉਰਫ਼ ਲੋਟਾ ਫ਼ੌਜੀ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਸੋਹੀਆਂ ਖੁਰਦ ਕਾਲੋਨੀਆਂ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚੋਰੀਆਂ ਕਰਕੇ ਚੋਰੀਂ ਦਾ ਸਮਾਨ ਵੇਚਣ ਦਾ ਧੰਦਾ ਕਰਦੇ ਹਨ ਤੇ ਇਹ ਤਿੰਨੇ ਅੱਜ ਵੀ ਇੱਕ ਛੋਟੇ ਹਾਥੀ ਤੇ ਮੈਟਰੋ ਬੱਸ ਸਰਵਿਸ ਦੇ ਸੜਕ ਦੀਆਂ ਸਾਈਡਾਂ ਤੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਕੇ ਸੰਨਸਿਟੀ ਪਾਰਕ ਦੇ ਪਿਛਲੇਂ ਰਸਤੇ ਸ਼ਹਿਰ ਨੂੰ ਜਾਣ ਲਈ ਆ ਰਹੇ ਹਨ। ਜੋ ਸੂਚਨਾਂ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਯੋਜ਼ਨਾਬੰਦ ਤਰੀਕੇ ਨਾਲ ਨਾਕਾਬੰਦੀ ਕਰਕੇ ਉਕਤ ਤਿੰਨਾਂ ਦੋਸ਼ੀਆਂ ਨੂੰ ਸਮੇਤ ਛੋਟੇ ਹਾਥੀ ਅਤੇ ਤਿੰਨ ਲੋਹੇ ਦੀਆਂ ਗਰਿੱਲਾਂ ਨਾਲ ਕਾਬੂ ਕੀਤਾ ਗਿਆ। ਇਹਨਾਂ ਦੋਸ਼ੀਆਂ ਤੇ ਮੁਕੱਦਮਾਂ ਨੰਬਰ 59 ਮਿਤੀ 25-8-2023 ਜੁਰਮ 379,411 ਭ:ਦ, ਥਾਣਾ ਮੋਹਕਮਪੁਰਾ,ਅੰਮ੍ਰਿਤਸਰ‌ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਹੋਰ ਕੀਤੀਆਂ ਚੋਰੀਆਂ ਬਾਰੇ ਪਤਾ ਕੀਤਾ ਜਾਵੇਗਾ।

Related Articles

Leave a Comment