ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਕਿੱਕ ਬਾਕਸਿੰਗ ਚੈਂਪੀਅਨਸ਼ਿਪ, ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕਲੱਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵੱਜੋਂ ਵਿਧਾਇਕ ਡਾ. ਜਸਬੀਰ ਸਿੰਘ ਦੇ ਪੀ.ਏ ਅਮਰਜੀਤ ਸਿੰਘ ਸ਼ੇਰਗਿੱਲ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੈਂ ਕੋਚ ਬਲਦੇਵ ਰਾਜ ਦੇਵ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ। ਇਹਨਾਂ ਤੋਂ ਟ੍ਰੇਨਿੰਗ ਲੈ ਕੇ ਖਿਡਾਰੀਆਂ ਨੇ ਇੰਟਰ ਕਾਲਜ, ਇੰਟਰਵਰਸਿਟੀ ਸੀਨੀਅਰ ਨੈਸ਼ਨਲ, ਸਕੂਲ ਨੈਸ਼ਨਲ, ਰਾਸ਼ਟਰੀ, ਰਾਜ ਪੱਧਰ ਦਾ ਨਿਰਮਾਣ ਕੀਤਾ ਹੈ | ਜਿਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਸੈਂਟਰਾਂ ਵਿੱਚ ਮੈਡਲ ਜਿੱਤ ਕੇ ਆਪਣੇ ਕਾਲਜ, ਸਕੂਲ, ਮਾਪਿਆਂ ਅਤੇ ਕੋਚ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੋਚ ਬਲਦੇਵ ਰਾਜ ਦੇਵ ਅਤੇ ਉਨ੍ਹਾਂ ਦੀ ਸਮੁੱਚੀ ਮੈਨੇਜਮੈਂਟ ਬਲਜਿੰਦਰ ਸਿੰਘ ਮੱਟੂ, ਅਭਿਲਾਸ਼ ਕੁਮਾਰ, ਦਿਨੇਸ਼ ਕੁਮਾਰ, ਸੰਤੋਸ਼, ਜਸਬੀਰ ਸਿੰਘ, ਰਾਜ ਕੁਮਾਰ ਸਾਹੂ, ਅਸ਼ੀਸ਼ ਕੋਚ ਵਿਸ਼ਾਲੀ, ਅਨੁਰਾਦਾ, ਬ੍ਰਿਜਮੋਹਨ ਰਾਣਾ, ਅਵਤਾਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ ਹੈਪੀ, ਸੰਜੇ ਤੁਲੀ, ਅੰਤਰਰਾਸ਼ਟਰੀ ਖਿਡਾਰੀ ਨਰਿੰਦਰ ਸਿੰਘ ਬਿੱਲੀ ਐਥਲੈਟਿਕ ਕੋਚ ਅਤੇ ਉਹਨਾਂ ਦੇ ਮੈਂਬਰ ਬਹੁਤ ਵਧੀਆਂ ਕੰਮ ਕਰ ਰਹੇ ਹਨ। ਲੋਕ ਆਪਣੇ ਬੱਚਿਆਂ ਨੂੰ ਖੇਡਾਂ ਲਈ ਸਹੀ ਦਿਸ਼ਾ ਦਿਖਾਉਣ, ਜਿਵੇਂ ਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਹਰ ਬੱਚਾ ਮੋਬਾਇਲ ਫ਼ੋਨ ਨਾਲ ਹੀ ਜੁੜਿਆ ਹੋਇਆ ਹੈ। ਖੇਡਾਂ ਵੱਲ ਪ੍ਰੇਰਿਤ ਕਰਨ ਨਾਲ ਬੱਚੇ ਮੋਬਾਇਲ ਫ਼ੋਨ ਤੋਂ ਦੂਰ ਰਹਿੰਦੇ ਹਨ। ਖੇਡਾਂ ਨਾਲ ਬੱਚੇ ਸਰੀਰਕ ਤੌਰ ‘ਤੇ ਤੰਦਰੁਸਤ, ਪੜ੍ਹਾਈ ਵਿੱਚ ਮਜ਼ਬੂਤ ਅਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਹਨ। ਅਮਰਜੀਤ ਸਿੰਘ ਜੀ ਨੇ ਕਿਹਾ ਕਿ ਜਿੱਥੇ ਵੀ ਕਿਸੇ ਵੀ ਖਿਡਾਰੀ ਨੂੰ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੈ ਤਾਂ ਉਹ ਮੈਨੂੰ ਮਿਲ ਸਕਦਾ ਹੈ। ਇਸ ਮੌਕੇ ਕੋਚ ਬਲਦੇਵ ਰਾਜ ਦੇਵ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇੰਨੀਂ ਗਰਮੀ ਵਿੱਚ ਬੱਚਿਆਂ ਲਈ ਕੀਮਤੀ ਸਮਾਂ ਕੱਢਿਆ ਹੈ, ਜਿੱਥੇ ਕਿੱਕ ਬਾਕਸਿੰਗ ਐਸੋਸੀਏਸ਼ਨ ਹਮੇਸ਼ਾ ਰਹੇਗੀ, ਉੱਥੇ ਤੁਹਾਡੀ ਧੰਨਵਾਦੀ ਵੀ ਹੈ। ਇਸ ਮੌਕੇ 200 ਤੋਂ ਵੱਧ ਬੱਚਿਆਂ ਨੇ ਕਿੱਕ ਬਾਕਸਿੰਗ ਵਿੱਚ ਭਾਗ ਲਿਆ। ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਮੁਖਵਿੰਦਰ ਸਿੰਘ ਵਿਰਦੀ, ਵਰੁਣ ਰਾਣਾ, ਮਨਦੀਪ ਸਿੰਘ ਜੱਜ ਉਚੇਚੇ ਤੌਰ ਤੇ ਪਹੁੰਚੇ ।