Rishabh Pant Accident: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦਾ ਹਾਦਸਾਗ੍ਰਸਤ ਹੋ ਗਏ। ਉਹ ਕਾਰ ਵਿੱਚ ਇਕੱਲੇ ਸਨ। ਪੰਤ ਦੇ ਹਾਦਸੇ ਦਾ ਇੱਕ ਵੱਡਾ ਕਾਰਨ ਸਾਹਮਣੇ ਆਇਆ ਹੈ।
ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਉਹ ਰੁੜਕੀ ਜਾ ਰਹੇ ਸਨ। ਇਸ ਹਾਦਸੇ ‘ਚ ਪੰਤ ਗੰਭੀਰ ਜ਼ਖਮੀ ਹੋ ਗਿਆ ਹੈ। ਉਹਨਾਂ ਦੀ ਦੁਰਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਹਨ। ਪੰਤ ਦੇ ਹਾਦਸੇ ਦਾ ਵੱਡਾ ਕਾਰਨ ਸਾਹਮਣੇ ਆ ਗਿਆ ਹੈ। ਕਾਰ ਉਹ ਖੁਦ ਚਲਾ ਰਿਹਾ ਸੀ ਅਤੇ ਇਕੱਲਾ ਸੀ। ਪੰਤ ਨੇ ਦੱਸਿਆ ਕਿ ਉਹਨਾਂ ਨੂੰ ਨੀਂਦ ਆ ਗਈ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਰੁੜਕੀ ‘ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ BMW ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਖਾਸ ਗੱਲ ਇਹ ਹੈ ਕਿ ਕਾਰ ਨੂੰ ਉਹ ਖੁਦ ਚਲਾ ਰਿਹਾ ਸੀ ਅਤੇ ਇਕੱਲਾ ਸੀ। ਉਹਨਾਂ ਦੇ ਹਾਦਸੇ ਦਾ ਕਾਰਨ ਸਾਹਮਣੇ ਆ ਗਿਆ ਹੈ। ਪੰਤ ਨੇ ਦੱਸਿਆ ਕਿ ਉਹਨਾਂ ਨੂੰ ਨੀਂਦ ਆ ਰਹੀ ਸੀ ਅਤੇ ਇਸ ਕਾਰਨ ਸੰਤੁਲਨ ਵਿਗੜ ਗਿਆ ਸੀ। ਕਾਰ ਰੇਲਿੰਗ ਨਾਲ ਟਕਰਾ ਗਈ। ਕਾਰ ਦਾ ਸ਼ੀਸ਼ਾ ਤੋੜ ਕੇ ਪੰਤ ਬਾਹਰ ਆ ਗਏ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪ੍ਰਸ਼ੰਸਕਾਂ ਨੇ ਪੰਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟ ਕੀਤਾ ਹੈ।
ਹਾਦਸੇ ਦੇ ਤੁਰੰਤ ਬਾਅਦ ਰਿਸ਼ਭ ਨੂੰ ਰੁੜਕੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਦੇਹਰਾਦੂਨ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ‘ਚ ਪੰਤ ਨੂੰ ਕਾਫੀ ਨੁਕਸਾਨ ਹੋਇਆ ਹੈ। ਉਸ ਦੀ ਸੱਜੀ ਲੱਤ ਦਾ ਲਿਗਾਮੈਂਟ ਫਟ ਗਿਆ ਹੈ। ਉਨ੍ਹਾਂ ਦੇ ਪੂਰੇ ਸਰੀਰ ਦਾ ਐਮਆਰਆਈ ਦੇਹਰਾਦੂਨ ਦੇ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਨਾਲ ਸੱਟ ਦਾ ਵਿਸਥਾਰ ਨਾਲ ਪਤਾ ਲਗਾਇਆ ਜਾ ਸਕਦਾ ਹੈ। ਪੰਤ ਦੀ ਹਾਲਤ ਫਿਲਹਾਲ ਸਥਿਰ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਆਇਆ ਸਾਹਮਣੇ
ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਦੇ ਹਾਦਸੇ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਰਿਸ਼ਭ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ ਅਤੇ ਪੰਤ ਲਈ ਹਸਪਤਾਲ ਨਾਲ ਸਬੰਧਤ ਹਰ ਲੋੜੀਂਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਪੰਤ ਦੇ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਅਤੇ ਕ੍ਰਿਕਟਰਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।