ਸਰਦੂਲਗੜ੍ਹ 26 ਮਈ (ਰਾਖਾ ਪ੍ਰਭ ਬਿਉਰੋ ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ ਦੌਰਾਨ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਫੂਸ ਮੰਡੀ ਸ਼ਰਦੂਲਗ੍ਹੜ ਜਿਲ੍ਹਾ ਮਾਨਸਾ ਨੇ ਬਾਰ੍ਹਵੀਂ ਦੇ ਇਮਤਿਹਾਨ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀਣ ਸੁਜਾਨ ਕੌਰ ਦਲਿਤ ਪਰਿਵਾਰ ਦੀ ਧੀ ਹੈ ਜਿਸਨੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਮਾਪਿਆਂ ਦੀ ਮਿਹਨਤ ਦਾ ਮੁੱਲ ਉਤਾਰੀਆਂ ਹੈ । ਸੁਜਾਨ ਕੌਰ ਅੱਗੇ ਆਈ ਐਸ ਅਫਸਰ ਬਣਕੇ ਦੇਸ਼ ਦੀ ਸੇਵਾ ਕਰਨਾ ਚਾਹੀਦਾ ਹੈ।
ਬਾਰਵੀਂ ਜਮਾਤ ਦੇ ਨਤੀਜਿਆਂ ਦੌਰਾਨ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
previous post