Home » ਹਨੇਰੀ ਅਤੇ ਝੱਖੜ ਕਾਰਨ ਰੁੱਖ ਤੇ ਖੰਭੇ ਡਿੱਗੇ

ਹਨੇਰੀ ਅਤੇ ਝੱਖੜ ਕਾਰਨ ਰੁੱਖ ਤੇ ਖੰਭੇ ਡਿੱਗੇ

ਬਿਜਲੀ ਅਤੇ ਆਵਾਜਾਈ ਵਿਚ ਪਿਆ ਵਿਘਨ; ਕਈ ਘੰਟਿਆਂ ਮਗਰੋਂ ਬਿਜਲੀ ਸਪਲਾਈ ਬਹਾਲ

by Rakha Prabh
7 views

ਜਲੰਧਰ, 1 ਜੂਨ

ਬੀਤੀ ਦੇਰ ਰਾਤ ਜ਼ਿਲ੍ਹੇ ਵਿਚ ਚੱਲੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ। ਮੀਂਹ ਤੋਂ ਬਾਅਦ ਪਾਰੇ ਵਿਚ ਆਈ ਗਿਰਾਵਟ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਲੰਧਰ ਸ਼ਹਿਰ ਅਤੇ ਪਿੰਡਾਂ ਵਿਚ ਤੇਜ਼ ਹਨੇਰੀ ਚੱਲਣ ਕਾਰਨ ਦਰੱਖਤ ਡਿੱਗ ਗਏ। ਇਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ। ਜਲੰਧਰ ਦੇ ਪ੍ਰਤਾਪ ਬਾਗ ਵਿਚ ਦਰੱਖਤ ਡਿੱਗ ਜਾਣ ਕਾਰਨ ਆਵਾਜਾਈ ਠੱਪ ਹੋ ਗਈ ਤੇ ਲੋਕਾਂ ਨੂੰ ਦੂਸਰੇ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਤੇ ਬਿਜਲੀ ਦੀ ਸਪਲਾਈ ਵਿਚ ਕਾਫੀ ਵਿਘਨ ਪਿਆ। ਕਈ ਥਾਵਾਂ ’ਤੇ ਅੱਜ ਦੁਪਹਿਰ ਤੱਕ ਬਿਜਲੀ ਦੀ ਸਪਲਾਈ ਬਹਾਲ ਹੋ ਸਕੀ। ਨਕੋਦਰ, ਲਾਂਬੜਾ, ਆਦਮਪੁਰ, ਬਿਲਗਾ, ਲੋਹਿਆ, ਜੰਡੂਸਿੰਘਾ, ਨੂਰਮਹਿਲ ਅਤੇ ਹੋਰ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗ ਜਾਣ ਕਾਰਨ ਬਿਜਲੀ ਦੀ ਸਪਲਾਈ ਠੱਪ ਰਹੀ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬੜੀ ਮੁਸ਼ਕਿਲ ਨਾਲ ਸਪਲਾਈ ਨੂੰ ਬਹਾਲ ਕੀਤਾ ਗਿਆ। ਇਸੇ ਤਰ੍ਹਾਂ ਨਕੋਦਰ ਰੋਡ ’ਤੇ ਸਥਿਤ ਹੈਰੀਟੇਡ ਵਿਚ ਉਸਾਰੀ ਅਧੀਨ ਮਕਾਨ ਵਿਚ ਸ਼ਟਰਿੰਗ ਦਾ ਸਾਮਾਨ ਡਿੱਗ ਜਾਣ ਕਾਰਨ ਕਾਰ ਅਤੇ ਐਕਟਿਵਾ ਨੂੰ ਨੁਕਾਸਨੇ ਗਏ। ਹਨੇਰੀ ਅਤੇ ਝੱਖੜ ਚਲਣ ਕਾਰਨ ਅੰਬ ਅਤੇ ਅਮਰੂਦਾਂ ਦੇ ਦਰਖਤਾਂ ਨੂੰ ਨੁਕਸਾਨ ਪੁੱਜਿਆ। ਇਸ ਕਾਰਨ ਬਾਗਾਂ ਦੇ ਮਾਲਕਾਂ ਨੂੰ ਆਰਥਿਕ ਮਾਰ ਝੱਲਣੀ ਪੈ ਸਕਦੀ ਹੈ।

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ):ਇੱਥੇ ਅੱਜ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਪਮਾਨ ਹੇਠਾਂ ਆਇਆ ਹੈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ।ਬੀਤੀ ਦੇਰ ਰਾਤ ਤੋ ਸ਼ੁਰੂ ਹੋਇਆ ਮੀਂਹ ਅੱਜ ਸ਼ਾਮ ਤੱਕ ਜਾਰੀ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘਟ ਤੋਂ ਘਟ 20 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਦੇ ਮੁਤਾਬਕ ਕੱਲ ਵੀ ਬੱਦਲਵਾਈ ਅਤੇ ਬਾਰਿਸ਼ ਵਾਲਾ ਮੌਸਮ ਰਹੇਗਾ ।

Related Articles

Leave a Comment