ਵਿਦਾਂਤਾ ਸਕਿੱਲ ਇੰਸਟੀਚਿਊਟ ਐਚ.ਐਸ.ਡੀ.ਸੀ. ਸਿੱਕਲ ਸੈਂਟਰ ਦਾ ਅਚਨਚੇਤ ਕੀਤਾ ਨਿਰੀਖਣ।
ਅੰਮ੍ਰਿਤਸਰ 16 ਮਈ ਗੁਰਮੀਤ ਸਿੰਘ ਰਾਜਾ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ), ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਜੀ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲ ਰਹੇ ਵਿਦਾਂਤਾ ਸਕਿੱਲ ਇੰਸਟੀਚਿਊਟ ਐਚ.ਐਸ.ਡੀ.ਸੀ. ਦਾ ਅਚੰਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਤੇ ਏ.ਡੀ.ਸੀ (ਜ) ਵੱਲੋਂ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸੈਂਟਰ ਦਾ ਮੁਆਇਨਾ ਕੀਤਾ ਗਿਆ।
ਇਸ ਮੌਕੇ ਤੇ ਏ.ਡੀ.ਸੀ ਅੰਮ੍ਰਿਤਸਰ ਵੱਲੋਂ ਸਿਖਿਆਰਥੀਆਂ ਦਾ ਡੈਮੋ ਟੈਸਟ ਵੀ ਲਿਆ ਗਿਆ ਅਤੇ ਸੈਂਟਰ ਵਿਚ ਪਾਈਆਂ ਗਈਆਂ ਕਮੀਆਂ ਨੂੰ 10 ਦਿਨਾਂ ਵਿਚ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਤੇ ਸਿਖਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਹੁਨਰ ਵਿਕਾਸ ਸੈਂਟਰ ਚਲਾਏ ਜਾ ਰਹੇ ਹਨ, ਜੋ ਕਿ ਬਿਲਕੁੱਲ ਮੁਫਤ ਹੁਨਰ ਸਿਖਿਆ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਹੁਨਰ ਵਿਕਾਸ ਸਕੀਮਾਂ ਦਾ ਲਾਭ ਚੁਕੱਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਸਕਿੱਲ ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਵੱਖ-ਵੱਖ ਪ੍ਰਾਇਵੇਟ ਅਧਾਰਿਆਂ ਵਿਚ ਨੋਕਰੀ ਤੇ ਵੀ ਲਗਵਾਇਆ ਜਾਂਦਾ ਹੈ।
ਉਨ੍ਹਾਂ ਨੇ ਹੋਸਟਲ ਮੈਸ ਦਾ ਦੌਰਾ ਵੀ ਕੀਤਾ ਗਿਆ ਅਤੇ ਖਾਣਾ ਵੀ ਟੈਸਟ ਕੀਤਾ ਗਿਆ। ਹੋਸਟਲ ਦੇ ਨਿਰਖਣ ਸਮੇਂ ਪਾਈਆਂ ਗਈਆਂ ਤਰੁਟੀਆਂ ਨੂੰ ਦੂਰ ਕਰਨ ਦੀ ਹਦਾਇਤ ਵੀ ਦਿਤੀ ਗਈ। ਇਸ ਮੌਕੇ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ੍ਹ ਪੱਧਰੀ ਸਟਾਫ ਰਾਜੇਸ਼ ਬਾਹਰੀ, ਸੁਰਿੰਦਰ ਸਿੰਘ ਅਤੇ ਸੈਂਟਰ ਇੰਚਾਰਜ ਐਚ.ਐਸ.ਡੀ.ਸੀ. ਮਨੀਸ਼ ਕੁਮਾਰ ਵੀ ਮੋਜੂਦ ਸਨ।