ਜਿਲ੍ਹਾ ਖੇਤੀਬਾੜੀ ਅਧਿਕਾਰੀ ਵੱਲੋਂ ਸਮੂਹ ਖਾਦ, ਇੰਨਸੈਕਟੀਸਾਈਡ ਅਤੇ ਬੀਜ ਵਿਕਰੇਤਾਵਾਂ ਨੂੰ ਹਦਾਇਤਾਂ ਜਾਰੀ
ਅੰਮ੍ਰਿਤਸਰ 16 ਮਈ–(ਗੁਰਮੀਤ ਸਿੰਘ ਰਾਜਾ )- ਖੇਤੀਬਾੜੀ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਉਣੀ 2023 ਦੌਰਾਨ ਝੋਨੇ/ਬਾਸਮਤੀ ਅਤੇ ਸਾਉਣੀ ਦੀਆਂ ਹੋਰ ਫਸਲਾਂ ਫਸਲਾਂ ਦੇ ਮਿਆਰੀ ਬੀਜ, ਫਸਲਾ ਵਿਚ ਪਾਉਣ ਲਈ ਕਿਸਾਨਾ ਨੂੰ ਮਿਆਰੀ ਨਦੀਨਨਾਸ਼ਕ, ਉਲੀਨਾਸ਼ਕ/ਕੀੜੇਮਾਰ ਦਵਾਈਆ ਮੁਹੱਈਆ ਕਰਵਾਉਣ, ਖਾਦ ਦੀ ਨਿਰਵਿਗਨ ਸਪਲਾਈ ਕਰਵਾਉਣ ਹਿੱਤ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਖਾਦ, ਇੰਨਸੈਕਟੀਸਾਈਡ ਅਤੇ ਬੀਜ ਵਿਕਰੇਤਾਵਾਂ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਵੱਲੋਂ ਜਿਲ੍ਹੇ ਦੇ ਸਮੂਹ ਡੀਲਰਾ ਨੂੰ ਹਦਾਇਤ ਕੀਤੀ ਗਈ ਕਿ ਇੰਨਸੈਕਟੀਸਾਈਡ ਐਕਟ 1968/ ਫਰਟੀਲਾਈਜਰ ਕੰਟਰੋਲ ਆਡਰ, 1985 ਅਤੇ ਬੀਜ ਐਕਟ, 1966 ਦੀ ਇੰਨ ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਬਗੈਰ ਬਿੱਲ ਤੋਂ ਇੰਨਸੈਕਟੀਸਾਈਡ/ਖਾਦ/ਬੀਜ ਨਾਂ ਖੀ੍ਰਦੋ/ਰੱਖੋ ਜਾਣ ਅਤੇ ਇੰਨਸੈਕਟੀਸਾਈਡ/ਖਾਦ/ਬੀਜ ਵੇਚਣ ਸਮੇਂ ਕਿਸਾਨ ਨੂੰ ਬਿੱਲ ਜ਼ਰੂਰ ਦਿੱਤਾ ਜਾਵੇ। ਮੀਟਿੰਗ ਦੋਰਾਨ ਖੇਤੀਬਾੜੀ ਅਫਸਰ ਬਲਾਕ ਵੇਰਕਾ ਸ੍ਰ.ਹਰਪ੍ਰੀਤ ਸਿੰਘ ਜੀ ਵੱਲੋ ਡੀਲਰਾ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਲਾਇਸਂੈਸ ਵਿਚ ਦਕਾਨ ਤੇ ਮੰਜੂਦ ਸਾਰੀਆ ਕੰਪਨੀਆ ਦਰਜ ਕਰਵਾਈਆ ਜਾਣ ਅਤੇ ਮੰਜੂਰਸ਼ੁਦਾ ਗੋਦਾਮ ਵਿਚ ਹੀ ਇੰਨਸੈਕਟੀਸਾਈਡ/ਖਾਦ/ਬੀਜ ਸਟਾਕ ਕੀਤੇ ਜਾਣ।
ਇਸ ਮੌਕੇ ਸ. ਰਛਪਾਲ ਸਿੰਘ ਬੰਡਾਲਾ, ਖੇਤੀਬਾੜੀ ਵਿਕਾਸ ਅਫਸਰ (ਬੀਜ) ਵੱਲੋਂ ਦੱਸਿਆ ਗਿਆ ਕਿ ਸਮੂਹ ਬੀਜ ਵਿਕਰੇਤਾ ਬੀਜ ਐਕਟ ਅਨੁਸਾਰ ਕੇਵਲ ਅਧਿਕਾਰਤ/ਨੋਟੀਫਾਈਡ ਕਿਸਮਾਂ ਦੀ ਹੀ ਵਿਕਰੀ ਕਰਨਾ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਅਧਿਕਾਰਤ ਕਿਸਮ ਦੀ ਵਿਕਰੀ ਨਾ ਕੀਤੀ ਜਾਵੇ। ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇੰਨ.) ਵੱਲੋ ਖਾਦਾ ਸਬੰਧੀ ਐਕਟ ਵਿਚ ਹੋਈ ਨਵੀ ਨੋਟੀਫਿਕੇਸ਼ਨ ਸਬੰਧੀ ਡੀਲਰਾ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਦੋਰਾਨ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਵੱਲੋ ਡੀਲਰਾ ਨੂੰ ਦੱਸਿਆ ਗਿਆ ਕਿ ਦੁਕਾਨ ਤੇ ਮੰਜੂਦ ਸਾਰੀਆ ਕੰਪਨੀਆ ਦੇ ਅਥਾਰਟੀ ਲੈਟਰ ਲਾਇਸੰਸ ਵਿਚ ਜਰੂਰ ਦਰਜ ਕਰਵਾਏ ਜਾਣ ਅਤੇ ਕਿਸੇ ਵੀ ਕਿਸਮ ਦੀ ਅਣਅਧਿਕਾਰਤ ਨਦੀਨਨਾਸ਼ਕ, ਉਲੀਨਾਸ਼ਕ/ਕੀੜੇਮਾਰ ਦਵਾਈਆ ਦੀ ਵਿਕਰੀ ਨਾ ਕੀਤੀ ਜਾਵੇ। ਇਸ ਮੌਕੇ ਸ. ਗੁਰਜੋਤ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫਸਰ ਬਲਾਕ ਵੇਰਕਾ, ਪਰਜੀਤ ਸਿੰਘ ਔਲਖ ਖੇਤੀਬਾੜੀ ਵਿਕਾਸ ਅਫਸਰ ਆਦਿ ਅਧਿਕਾਰੀ ਅਤੇ ਦੀਪਕ ਸ਼ਰਮਾ ਸਟੇਟ ਪ੍ਰਧਾਨ ਪੈਸਟੀਸਾਈਡ ਯੂਨੀਅਨ, ਸੁਭਾਸ ਕੁਮਾਰ (ਕਮਲ ਪੈਸਟੀਸਾਈਡ), ਰੂਪ ਲਾਲ (ਅੰਮ੍ਰਿਤਸਰ ਪੈਸਟੀਸਾਈਡ), ਬਿਕਰਮ ਕਟਾਰੀਆਂ (ਭੋਲੇ ਸੰਕਰ ਖੇਤੀ ਸਟੋਰ) ਆਦਿ ਡੀਲਰ ਹਾਜਿਰ ਸਨ।
ਕੈਪਸ਼ਨ:– ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸ੍ਰ. ਜਤਿੰਦਰ ਸਿੰਘ ਗਿੱਲ ਸਮੂਹ ਖਾਦ, ਇੰਨਸੈਕਟੀਸਾਈਡ ਅਤੇ ਬੀਜ ਵਿਕਰੇਤਾਵਾਂ ਨਾਲ ਮੀਟਿੰਗ ਕਰਦੇ ਹੋਏ।