Home » ਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲੇ ਦੇ ਮੁੱਖ ਅਧਿਆਪਕ ਵਜੋਂ ਅਜੀਤਪਾਲ ਸਿੰਘ ਨੇ ਅਹੁਦਾ ਸੰਭਾਲਿਆ

ਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲੇ ਦੇ ਮੁੱਖ ਅਧਿਆਪਕ ਵਜੋਂ ਅਜੀਤਪਾਲ ਸਿੰਘ ਨੇ ਅਹੁਦਾ ਸੰਭਾਲਿਆ

by Rakha Prabh
54 views

ਜ਼ੀਰਾ ਫਿਰੋਜਪੁਰ 12 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ )

ਅਧਿਆਪਕ ਅਜੀਤਪਾਲ ਸਿੰਘ ਜ਼ੀਰਾ ਦੀ ਪਦਉੱਨਤ ਹੋਣ ਤੇ ਉਨ੍ਹਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲਾ ਬਲਾਕ ਜ਼ੀਰਾ 2 ਵਿਖੇ ਮੁੱਖ ਅਧਿਆਪਕ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦਾ ਚਾਰਜ ਸੰਭਾਲਣ ਅਤੇ ਹਾਜਰੀ ਰਿਪੋਰਟ ਦੇਣ ਮੌਕੇ ਮੁੱਖ ਅਧਿਆਪਕ ਅਜੀਤਪਾਲ ਸਿੰਘ ਦਾ ਪ ਸ ਸ ਫ , ਜੀ ਟੀ ਯੂ ਅਤੇ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਸੀ ਐਚ ਟੀ, ਐਚ ਟੀ ਵੱਲੋਂ ਬੁੱਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀ ਟੀ ਯੂ ,ਕਮਲ ਅਰੋੜਾ ਬੀ ਪੀ ਉ ਸੁਲਤਾਨਪੁਰ, ਰਛਪਾਲ ਸਿੰਘ ਸੰਧੂ ਸੀ ਐਚ ਟੀ ਜ਼ੀਰਾ, ਕਲਵਿੰਦਰ ਸਿੰਘ ਬੱਧਣ ਐਚ ਟੀ ਤਲਵੰਡੀ ਭਾਈ, ਵਿਸ਼ਾਲ ਸਹਿਗਲ , ਪਾਰਸ ਸ਼ਰਮਾ, ਅਧਿਆਪਕਾ ਨਿਰਮਲ ਕੌਰ ਨੇ ਕਿਹਾ ਕਿ ਨਿਰੋਏ ਸਮਾਜ ਦੀ ਸਿਰਜਣਾ ਤਾ ਹੀ ਹੋ ਸਕਦੀ ਹੈ ਜੇਕਰ ਚੰਗੇ ਅਧਿਆਪਕਾਂ ਦੀ ਸਰਕਾਰ ਭਰਤੀ ਕਰਕੇ ਉਨ੍ਹਾਂ ਦੇ ਹੱਕ ਬਿਨਾਂ ਧਰਨਿਆਂ ਮੁਜ਼ਾਹਰਿਆਂ ਤੋਂ ਪ੍ਰਾਪਤ ਹੋਏ ਅਤੇ ਗੈਰ ਵਿੱਦਿਅਕ ਕੰਮ ਨਾ ਲਏ ਜਾਣ। ਉਪਰੰਤ ਬਲਵਿੰਦਰ ਕੌਰ ਇੰਚਾਰਜ ਸ ਪ੍ਰ ਸਕੂਲ ਸੰਤੂ ਵਾਲਾ ਨੇ ਮੁੱਖ ਅਧਿਆਪਕ ਅਜੀਤਪਾਲ ਸਿੰਘ ਦਾ ਸੁਆਗਤ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਸਾਥੀਆਂ ਵਿੱਚ ਰਸ਼ਪਾਲ ਸਿੰਘ ਸੰਧੂ ਸੀ ਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਜੀਰਾ, ਗੁਰਜੀਤ ਸਿੰਘ ਸੀਐਚਟੀ ਮਹੀਆਂ ਵਾਲਾ ਕਲਾਂ ,ਜਗਤਾਰ ਸਿੰਘ ਸੰਧੂ ਕੰਪਿਊਟਰ ਸੈਂਟਰ ਜੀਰਾ, ਕੁਲਵਿੰਦਰ ਸਿੰਘ ਬੱਧਣ ਐਚ ਟੀ ਤਲਵੰਡੀ ਭਾਈ, ਗੁਰਜੰਟ ਸਿੰਘ ਸੀਐਚਟੀ ਤਲਵੰਡੀ ਮੰਗੇ ਖਾਂ, ਹਰਪ੍ਰੀਤ ਸਿੰਘ ਗੁਰਲਾਲ ਸਿੰਘ ਐਚਟੀ ਮਨਸੂਰਦੇਵਾ ਗੁਰਮੀਤ ਸਿੰਘ ਗੁਰਜੀਤ ਸਿੰਘ ਸੀਐਚਟੀ ਮਹੀਆਂਵਾਲਾ ਨਿਸ਼ਾਨ ਸਿੰਘ ਜੀਰਾ ਪਾਰਸ ਸ਼ਰਮਾ ਕਮਲਜੀਤ ਸਿੰਘ ਕਸੋਆਣਾ ਵਿਸ਼ਾਲ ਸਹਿਗਲ ਬਲਜਿੰਦਰ ਕੌਰ ਕਮਲ ਅਰੋੜਾ ਬੀਪੀਓ ਸੁਲਤਾਨਪੁਰ ਵਿਜੇ ਕੁਮਾਰ ਨਰੂਲਾ ਸੀਐਚਡੀ ਕਸਵਾਣਾ ਬਲਜਿੰਦਰ ਕੌਰ ਆਸ਼ੀਮਾ ਸਰਕਾਰੀ ਪ੍ਰਾਇਮਰੀ ਸਕੂਲ ਸੰਤੂਵਾਲਾ ਨਿਰਮਲ ਕੌਰ ਐਚਟੀ ਕਮਾਲਗੜ੍ਹ ਪਾਰਸ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Comment