ਪੰਜਾਬ ਸਰਕਾਰ ਗੱਲਬਾਤਾ ਨਾਲ ਵਿਕਾਸ ਕਰਵਾਉਣ ਚ ਵਿਸ਼ਵਾਸ ਰੱਖਦੀ : ਡਿੰਪਾ, ਜ਼ੀਰਾ । *ਜੀਰਾ/ ਫਿਰੋਜਪੁਰ (ਗੁਰਪ੍ਰੀਤ ਸਿੰਘ ਸਿੱਧੂ ) ਗ੍ਰਾਮ ਪੰਚਾਇਤ ਪਿੰਡ ਬੁਈਆਂਵਾਲਾ ਵਿਖੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਵਿਕਾਸ ਪੱਖੀ ਸੋਚ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਅੰਦਰ ਆਂਗਣਵਾੜੀ ਸੈਂਟਰ ਦੇ ਕਮਰੇ ਦਾ ਨੀਂਹ ਪੱਥਰ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ ਡਿੰਪਾ ਨੇ ਆਪਣੇ ਕਰ ਕਮਲਾ ਨਾਲ ਰੱਖਿਆ । ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਬੂਈਆ ਵਾਲਾ ਨੇ ਸਾਂਸਦ ਜਸਬੀਰ ਸਿੰਘ ਗਿੱਲ ਡਿੰਪਾ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੀ ਵਿਕਾਸ ਪੱਖੀ ਸੋਚ ਸਦਕਾ ਅੱਜ ਆਂਗਣਵਾੜੀ ਸੈਂਟਰ ਦੇ ਕਮਰੇ ਦਾ ਉਦਘਾਟਨ ਸੰਭਵ ਹੋ ਪਾਇਆ। ਇਸ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਕਿ ਕਾਂਗਰਸ ਸਰਕਾਰ ਵਿਕਾਸ ਦੀ ਸਰਕਾਰ ਸੀ ਪਰ ਆਮ ਆਦਮੀ ਦੀ ਦੀ ਸਰਕਾਰ ਕੇਵਲ ਅਖਬਾਰਾਂ ਵਿੱਚ ਵਿਕਾਸ ਕਰ ਰਹੀ ਹੈ ਜਦੋਂ ਕਿ ਜਮੀਨੀ ਪੱਧਰ ਤੇ ਕੁਛ ਵੀ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਅਤੇ ਦੇਸ਼ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੀ ਭਾਈਵਾਲ ਸਰਕਾਰ ਨੂੰ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਜੋਗਿੰਦਰ ਸਿੰਘ ਬੂਈਆ ਵਾਲਾ, ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਜਸਪਾਲ ਸਿੰਘ ਪੰਨੂ ਵਾਈਸ ਚੇਅਰਮੈਨ ਕਿਸਾਨ ਮਜ਼ਦੂਰ ਸੈੱਲ ਕਾਂਗਰਸ ਪੰਜਾਬ, , ਸ਼੍ਰੀਮਤੀ ਗੁਰਮੀਤ ਕੌਰ ਸਰਪੰਚ ,ਪੰਚ ਪਿੱਪਲ ਸਿੰਘ, ਪੰਚ ਸੁਖਮੰਦਰ ਸਿੰਘ, ਚਮਕੌਰ ਸਿੰਘ, ਪੰਚ ਗੁਰਮੇਲ ਸਿੰਘ,ਦਰਸਨ ਸਿੰਘ ਪੰਚ ਸਤਵਿੰਦਰਜੀਤ ਕੌਰ ਪੰਚ, ਮਹਿੰਦਰ ਕੌਰ ਪੰਚ, ਕਾਂਗਰਸ ਆਗੂ ਮਨੀ ਸ਼ਰਮਾ , ਬਲਜਿੰਦਰ ਖੋਸਾ ਤੋਂ ਇਲਾਵਾਂ ਜਸਵੰਤ ਸਿੰਘ ਵੜੈਚ ਡੀਡੀਪੀਓ ਫਿਰੋਜਪੁਰ, ਸੁਰਜੀਤ ਸਿੰਘ ਬੀਡੀਪੀਓ ਜੀਰਾ, ਤਲਵਿੰਦਰ ਸਿੰਘ ਜੇਈ, ਸੁਰਿੰਦਰ ਸਿੰਘ ਜੌੜਾ ਪੰਚਾਇਤ ਸਕੱਤਰ , ਮਿਸਤਰੀ ਟਿਕ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।