Home » ਜ਼ੀਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 32 ਵੇ ਸਿਲਾਈ ਸੈਂਟਰ ਦਾ ਵਿਧਾਇਕ ਕਟਾਰੀਆ ਨੇ ਕੀਤਾ ਉਦਘਾਟਨ

ਜ਼ੀਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 32 ਵੇ ਸਿਲਾਈ ਸੈਂਟਰ ਦਾ ਵਿਧਾਇਕ ਕਟਾਰੀਆ ਨੇ ਕੀਤਾ ਉਦਘਾਟਨ

ਭਾਵਿਪ੍ਰ ਲੋਕ ਸੇਵਾ ਤੋਂ ਉਪਰ ਉਠ ਕੇ ਨੌਜਵਾਨ ਪੀੜ੍ਹੀ ਨੂੰ ਕਿੱਤਾ ਮੁਖੀ ਸਿੱਖਿਆ ਦੇਣੀ ਸ਼ਲਾਘਾਯੋਗ ਕਦਮ: ਨਰੇਸ਼ ਕਟਾਰੀਆ

by Rakha Prabh
57 views

ਜ਼ੀਰਾ/ ਫਿਰੋਜਪੁਰ 24 ਫਰਵਰੀ ( ਜੀ ਐਸ ਸਿੱਧੂ ) ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਵੱਲੋਂ 32 ਵੇ ਸਿਲਾਈ ਸੈਂਟਰ ਬਾਬਾ ਸਰਬ ਦਾਸ ਸਮਾਧੀ ਪੁਰਾਣਾ ਤਲਵੰਡੀ ਰੋਡ ਜ਼ੀਰਾ ਵਿਖੇ ਸਥਾਪਿਤ ਕੀਤਾ ਗਿਆ। ਜਿਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਲੋਕਾਂ ਦੀ ਭਲਾਈ ਲਈ ਜਿਥੇ ਕੰਮ ਕਰਕੇ ਨਾਮਨਾ ਖੱਟਿਆ ਉਥੇ ਨੌਜਵਾਨ ਪੀੜ੍ਹੀ ਨੂੰ ਕਿੱਤਾ ਮੁਖੀ ਸਿੱਖਿਆ ਦੇ ਖੇਤਰ ਵਿਚ ਵੀ ਮੁਹਾਰਤ ਹਾਸਲ ਕੀਤੀ ਹੈ। ਇਸ ਮੌਕੇ ਸੰਸਥਾ ਦੇ ਸਟੇਟ ਵਾਈਸ ਪ੍ਰਧਾਨ ਸਤਿੰਦਰ ਸਚਦੇਵਾ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦਾ ਧੰਨਵਾਦ ਕੀਤਾ ਅਤੇ ਸਾਂਝੇ ਤੌਰ ਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸੰਸਥਾ ਦੇ ਬ੍ਰਾਂਚ ਪ੍ਰਧਾਨ ਮਹਿੰਦਰ ਪਾਲ, ਜਗਦੇਵ ਸ਼ਰਮਾ ਸਟੇਟ ਕਨਵੀਨਰ, ਜੁਗਲ ਕਿਸ਼ੋਰ ਕੈਸ਼ੀਅਰ, ਗੁਰਬਖਸ਼ ਵਿੱਜ ਵਾਈਸ ਪ੍ਰਧਾਨ, ਸੋਨੂ ਗੁਜਰਾਲ ਵਾਈਸ ਪ੍ਰਧਾਨ,ਜਨਿੰਦਰ ਜ਼ੈਨ ਪੈਟਰਨ,ਵਿਪਨ ਸੇਠੀ ਅਡਵਾਈਜ਼ਰ,ਉਮ ਪ੍ਰਕਾਸ਼ ਪੁਰੀ,ਅਮਨ ਛਾਬੜਾ, ਨਰਿੰਦਰ ਨਾਰੰਗ, ਤਰੁਣ ਬਿੰਦਰਾ , ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ, ਕਿਰਨ ਗੌੜ ਸੈਕਟਰੀ, ਨੀਰੂ ਕੁਮਾਰ ਕੈਸ਼ੀਅਰ , ਮਾਸਟਰ ਹਰਭਜਨ ਸਿੰਘ, ਸਲਾਈ ਟੀਚਰ ਅਮਰਜੀਤ ਕੌਰ, ਗੁਰਪ੍ਰੀਤ ਕੌਰ, ਸੁਭਾਸ਼ ਚੰਦਰ, ਮਿੰਟੂ ਵੋਹਰਾ , ਹਰਦੀਪ ਸਿੰਘ,, ਲੱਕੀ ਅਰੋੜਾ, ਵਿਜੇ ਮੋਂਗਾ ਆਦਿ ਹਾਜ਼ਰ ਸਨ।

Related Articles

Leave a Comment