Home » ਨਗਰ ਨਿਗਮ ਫਗਵਾੜਾ ਦੀ ਵਾਰਡਬੰਦੀ ਸੰਬੰਧੀ 112 ਇਤਰਾਜ ਮਿਲੇ

ਨਗਰ ਨਿਗਮ ਫਗਵਾੜਾ ਦੀ ਵਾਰਡਬੰਦੀ ਸੰਬੰਧੀ 112 ਇਤਰਾਜ ਮਿਲੇ

by Rakha Prabh
101 views

ਫਗਵਾੜਾ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ ਮਿਤੀ 04—06—2023 (ਐਤਵਾਰ) ਤੋਂ ਅੱਜ ਮਿਤੀ 10—06—2023 (ਸ਼ਨੀਵਾਰ) ਤੱਕ 07 ਦਿਨਾਂ ਲਈ ਰੋਜ਼ਾਨਾ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਆਮ ਪਬਲਿਕ ਦੇ ਦੇਖਣ ਲਈ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਪ੍ਰਕਾਸ਼ਿਤ ਕੀਤਾ ਗਿਆ ਸੀ। ਡਾ.ਨਯਨ ਜੱਸਲ, ਪੀ.ਸੀ.ਐੱਸ. ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਦੱਸਿਆ ਕਿ ਨਿਰਧਾਰਿਤ 07 ਦਿਨਾਂ ਵਿੱਚ ਨਗਰ ਨਿਗਮ ਦਫਤਰ ਵਿਖੇ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ ਦੇਖਣ ਲਈ ਕੁੱਲ 196 ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ। ਇਹਨਾਂ 07 ਦਿਨਾਂ ਦੌਰਾਨ ਵੱਖ—ਵੱਖ ਵਿਅਕਤੀਆਂ/ਰਾਜਨੀਤਿਕ ਨੁਮਾਇੰਦਿਆਂ ਵੱਲੋ ਕੁੱਲ 78 ਲਿਖਤੀ ਇਤਰਾਜ਼/ਸੁਝਾਓ ਦਫਤਰ ਨਗਰ ਨਿਗਮ ਵਿਖੇ ਹਾਜ਼ਿਰ ਆ ਦਿੱਤੇ ਗਏ ਅਤੇ ਕੁੱਲ 34 ਇਤਰਾਜ਼/ਸੁਝਾਓ ਈ—ਮੇਲ ਰਾਹੀਂ ਪ੍ਰਾਪਤ ਹੋਏ। ਡਾ. ਨਯਨ ਵੱਲੋਂ ਨਿਯਤ ਸਮੇਂ ਅਨੁਸਾਰ ਅੱਜ 01:00 ਵਜੇ ਨਕਸ਼ੇ ਨੂੰ ਉਤਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 01:00 ਵਜੇ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਕੋਈ ਇਤਰਾਜ਼ ਦਫਤਰ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਡਿਊਟੀ ਤੇ ਤਾਇਨਾਤ ਬਿਲਡਿੰਗ ਸ਼ਾਖਾ ਦੇ ਸਮੂਹ ਸਟਾਫ, ਪੁਲਿਸ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ

Related Articles

Leave a Comment