Home » ਐਸਜੀਪੀਸੀ ਪ੍ਰਧਾਨ ਦੀ ਚੋਣ ’ਚ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨਾਲ ਸੰਘ ਦੀਆਂ ਭਗਵਾਂ ਨੀਤੀਆਂ ਦੀ ਹਾਰ : ਜਸਵੀਰ ਸਿੰਘ ਗੜ੍ਹੀ

ਐਸਜੀਪੀਸੀ ਪ੍ਰਧਾਨ ਦੀ ਚੋਣ ’ਚ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨਾਲ ਸੰਘ ਦੀਆਂ ਭਗਵਾਂ ਨੀਤੀਆਂ ਦੀ ਹਾਰ : ਜਸਵੀਰ ਸਿੰਘ ਗੜ੍ਹੀ

ਆਰਐਸਐਸ ਤੇ ਭਾਜਪਾ ਦੇ ਹਮਲੇ ਵਿਰੁੱਧ ਇਕਜੁੱਟ ਹੋਣ ਪੰਥਕ ਧਿਰਾਂ : ਜਸਵੀਰ ਸਿੰਘ ਗੜ੍ਹੀ

by Rakha Prabh
94 views
ਚੰਡੀਗੜ੍ਹ, 9 ਨਵੰਬਰ (ਜੇ.ਐਸ.ਸੋਢੀ/ਜੀ.ਐਸ.ਸਿ¾ਧੂ ) :-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਹੋਈ ਜਿੱਤ ਉਤੇ ਬਹੁਜਨ ਸਮਾਜ ਪਾਰਟੀ ਨੇ ਵਧਾਈ ਦਿੱਤੀ। ਜਾਰੀ ਬਿਆਨ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਦੇ ਨਾਲ ਜਿੱਥੇ ਆਰਐਸਐਸ ਦੀਆਂ ਭਗਵਾਂ ਨੀਤੀਆਂ ਦੀ ਹਾਰ ਹੋਈ ਹੈ ਉਥੇ ਤਿੰਨ ਵੱਡੀਆਂ ਰਾਜਨੀਤਿਕ ਪਾਰਟੀਆਂ ਅਤੇ ਦੋ ਸਰਕਾਰਾਂ ਦੀ ਵੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਰ ਦੇ ਨਾਲ ਨਾਲ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ‘ਆਪ’ ਸਰਕਾਰ ਦੀ ਵੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਸਿੱਖ ਜਗਤ ਦੀ ਪੰਥਕ ਸੰਸਥਾ ਹੈ, ਉਸ ਵਿੱਚ ਆਰਐਸਐਸ ਦੀਆਂ ਭਗਵਾਂ ਨੀਤੀਆਂ ਦੀ ਦਖਲ ਅੰਦਾਜ਼ੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਗਵਾ ਸ਼ਕਤੀਆਂ ਦੇ ਹੱਥ ਵਿੱਚ ਖੇਡ ਰਿਹਾ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਚੋਣ ਵਿੱਚ ਕੀਤੀ ਗਈ ਦਖਲਅੰਦਾਜ਼ੀ ਅਤਿ ਨਿੰਦਣਯੋਗ ਰਹੀ ਹੈ। ਸ੍ਰ. ਗੜ੍ਹੀ ਨੂੰ ਸਾਰੀਆਂ ਪੰਥਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀਆਂ ਗੰਗੂਵਾਦੀ ਸ਼ਕਤੀਆਂ ਵੱਡੇ ਜ਼ੋਰ ਨਾਲ ਸਿੱਖ ਜਗਤ, ਪੰਥਕ ਵਿਚਾਰਧਾਰਾ, ਪੰਜਾਬ ਤੇ ਪੰਜਾਬੀਅਤ ਉਤੇ ਹੱਲਾ ਬੋਲ ਚੁੱਕੀਆਂ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਬਿਖਰੀ ਹੋਈ ਸਮੂਹ ਪੰਥਕ ਸ਼ਕਤੀ ਨੂੰ ਇਕ ਝੰਡੇ ਥੱਲੇ ਲਾਮਬੰਦ ਹੋਕੇ ਇਕਜੁੱਟਤਾ ਨਾਲ ਭਾਗਵਾਂ ਸ਼ਕਤੀਆ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਗਵਾਂਕਾਰੀ ਨੀਤੀਆਂ ਖਿਲਾਫ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਬਸਪਾ ਸਮੁੱਚੀਆਂ ਪੰਥਕ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

Related Articles

Leave a Comment