ਅੱਜ ਦੁਪਹਿਰ ਨੂੰ ਬੰਦ ਹੋਣਗੇ ਹੇਮਕੁੰਟ ਸਾਹਿਬ ਦੇ ਕਿਵਾੜ, 22 ਮਈ ਨੂੰ ਗਏ ਸਨ ਖੋਲ੍ਹੇ
ਗੋਪੇਸ਼ਵਰ, 10 ਅਕਤੂਬਰ : ਉੱਤਰਾਖੰਡ ਦੇ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾਡ ਸੋਮਵਾਰ ਦੁਪਹਿਰ 1.30 ਵਜੇ ਸਰਦ ਰੁੱਤ ਲਈ ਬੰਦ ਕਰ ਦਿੱਤੇ ਜਾਣਗੇ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਨੇ ਕਿਵਾਡ ਬੰਦ ਕਰਨ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹੇਮਕੁੰਟ ਸਾਹਿਬ ਵਿਖੇ ਬੀਤੇ ਤਿੰਨ ਦਿਨ ਤੋਂ ਬਰਫ਼ਬਾਰੀ ਹੋ ਰਹੀ ਹੈ ਅਤੇ ਬਰਫ਼ ਦੀ ਸੱਤ ਇੰਚ ਮੋਟੀ ਪਰਤ ਜੰਮ ਚੁੱਕੀ ਹੈ। ਇਨ੍ਹਾਂ ਸਥਿਤੀਆਂ ਨੂੰ ਦੇਖਦਿਆਂ ਕਿਵਾਡਬੰਦੀ ਦੇ ਮੌਕੇ ਤੀਰਥ ਯਾਤਰੀਆਂ ਦੀ ਮਦਦ ਲਈ ਐਸਡੀਆਰਐਫ, ਪੁਲਿਸ ਅਤੇ ਫ਼ੌਜ ਪੂਰੀ ਤਰ੍ਹਾਂ ਮੁਸਤੈਦ ਹੈ। ਸਮੁੰਦਰ ਤਲ ਤੋਂ 15225 ਫੁੱਟ ਦੀ ਉੱਚਾਈ ’ਤੇ ਚਮੋਲੀ ਜ਼ਿਲ੍ਹੇ ’ਚ ਸਥਿਤ ਹੇਮਕੁੰਟ ਸਾਹਿਬ ਦੇ ਕਿਵਾਡ ਇਸ ਸਾਲ 22 ਮਈ ਨੂੰ ਖੋਲ੍ਹੇ ਗਏ ਸਨ।