Home » ਸਰਕਾਰੀ ਸਕੂਲ ਮੁੱਧ ਵਿਖੇ ਪੰਚਾਇਤ ਤੇ ਅਧਿਆਪਕਾਂ ਮਿਲਕੇ ਲਗਾਏ ਪੌਦੇ

ਸਰਕਾਰੀ ਸਕੂਲ ਮੁੱਧ ਵਿਖੇ ਪੰਚਾਇਤ ਤੇ ਅਧਿਆਪਕਾਂ ਮਿਲਕੇ ਲਗਾਏ ਪੌਦੇ

ਮਨੁੱਖ ਤੇ ਰੁੱਖ ਦੇ ਪੁਰਾਤਨ ਪਵਿੱਤਰ ਰਿਸ਼ਤੇ ਨਾਤੇ ਹਨ :- ਦਰਬਾਰਾ ਸਿੰਘ ਪੀਐਸੳ/ਜੋਗਿੰਦਰ ਕੰਡਿਆਲ

by Rakha Prabh
23 views

ਜ਼ੀਰਾ/ਮੱਲਾਂ ਵਾਲਾ। ਗੁਰਪ੍ਰੀਤ ਸਿੰਘ ਸਿੱਧੂ/ ਗੁਰਦੇਵ ਸਿੰਘ ਗਿੱਲ। :- ਮੱਲਾਂਵਾਲਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਮੁੱਧ ਵਿਖੇ ਗ੍ਰਾਮ ਪੰਚਾਇਤ ਅਤੇ ਮੁਲਾਜ਼ਮ ਵਰਗ ਵੱਲੋਂ ਸਾਂਝੇ ਤੌਰ ਤੇ ਵਾਤਾਵਰਣ ਦਿਵਸ ਮਨਾਇਆ । ਇਸ ਮੌਕੇ ਸਕੂਲ ਦੇ ਖੁੱਲੇ ਵਿਹੜੇ ਅੰਦਰ ਅਧਿਆਪਕ ਅਤੇ ਵਿਦਿਆਰਥੀ ਵਰਗ ਦੇ ਸਹਿਯੋਗ ਨਾਲ ਛਾਂਦਾਰ ਅਤੇ ਫੁੱਲ ਫਲਦਾਰ ਬੂਟੇ ਲਗਾਏ ਗਏ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਦਰਬਾਰਾ ਸਿੰਘ ਪੀਐਸੳ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਮਨੁੱਖ ਅਤੇ ਰੁੱਖ ਦੇ ਪੁਰਾਤਨ ਪਵਿੱਤਰ ਰਿਸ਼ਤੇ ਨਾਤੇ ਹਨ ਜੋ ਕਦੇ ਭੁਲਾਏ ਨਹੀ ਜਾ ਸਕਦੇ। ਉਨ੍ਹਾਂ ਕਿਹਾ ਕਿ ਕਿ ਮਨੁੱਖ ਨੂੰ ਰੁੱਖ ਜੀਵਨ ਜਿਊਣ ਲਈ ਆਕਸੀਜਨ ਦਿੰਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕੰਮ ਕਰਦੇ ਹਨ। ਉਥੇ ਜਨਮ ਤੋਂ ਲੈਕੇ ਮਰਨ ਤੱਕ ਸਾਥ ਨਿਭਾਉਂਦੇ ਹਨ। ਇਸ ਦੌਰਾਨ ਮਾਸਟਰ ਜੋਗਿੰਦਰ ਸਿੰਘ ਕੰਡਿਆਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁੱਝ ਮਨੁੱਖ ਰੁੱਖਾਂ ਦੀ ਮਹੱਤਤਾ ਭੁਲਕੇ ਇਨ੍ਹਾਂ ਨੂੰ ਖਤਮ ਕਰਨ ਤੇ ਤੁੱਲੇ ਹੋਏ ਹਨ ਜੋ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਨੋਜਵਾਨ ਵਰਗ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਦਰਬਾਰਾ ਸਿੰਘ ਪੀਐਸੳ ਵਿਧਾਇਕ ਨਰੇਸ਼ ਕਟਾਰੀਆ, ਅਧਿਆਪਕਾਂ ਸਿਮਰਜੀਤ ਕੌਰ, ਮਾਸਟਰ ਜੋਗਿੰਦਰ ਕੰਡਿਆਲ ਬਲਵਿੰਦਰ ਸਿੰਘ ਸਾਬਕਾ ਸਰਪੰਚ ਬਸਤੀ ਮੁੱਧ, ਬਲਵੀਰ ਸਿੰਘ, ਮਲਕੀਤ ਸਿੰਘ ਪ੍ਰਧਾਨ , ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾਂ ਵਿਦਿਆਰਥੀ ਹਾਜ਼ਰ ਹਾਜ਼ਰ ਸਨ।

Related Articles

Leave a Comment