Home » ਛਾਪੇਮਾਰੀ ਦੌਰਾਨ 10 ਕਿਲੋ ਧਮਾਕਾਖੇਜ਼ ਸਮੱਗਰੀ ਅਤੇ ਰੱਸੀ ਬੰਬ ਬਰਾਮਦ, ਦੋ ਕਾਬੂ

ਛਾਪੇਮਾਰੀ ਦੌਰਾਨ 10 ਕਿਲੋ ਧਮਾਕਾਖੇਜ਼ ਸਮੱਗਰੀ ਅਤੇ ਰੱਸੀ ਬੰਬ ਬਰਾਮਦ, ਦੋ ਕਾਬੂ

by Rakha Prabh
161 views

ਛਾਪੇਮਾਰੀ ਦੌਰਾਨ 10 ਕਿਲੋ ਧਮਾਕਾਖੇਜ਼ ਸਮੱਗਰੀ ਅਤੇ ਰੱਸੀ ਬੰਬ ਬਰਾਮਦ, ਦੋ ਕਾਬੂ
ਰਾਜਪੁਰਾ, 19 ਅਕਤੂਬਰ : ਥਾਣਾ ਸਿਟੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ’ਚ 2 ਵਿਅਕਤੀਆਂ ਨੂੰ 10 ਕਿੱਲੋ ਧਮਾਕਾਖੇਜ਼ ਸਮੱਗਰੀ ਤੇ 20 ਰੱਸੀ ਬੰਬਾਂ ਸਮੇਤ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਪੁਲਿਸ ਦੇ ਐਸਐਚਓ ਇੰਸਪੈਕਟਰ ਰਾਕੇਸ਼ ਕੁਮਾਰ ਭਨੋਟ ਨੇ ਦੱਸਿਆ ਕਿ ਐਸਆਈ ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਵਿਸ਼ਵਕਰਮਾ ਚੌਕ ਰਾਜਪੁਰਾ ਕੋਲ ਮੌਜੂਦ ਸਨ ਤਾਂ ਇੱਕ ਸੂਚਨਾ ਮਿਲੀ ਕਿ ਇੱਕ ਵਿਅਕਤੀ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਆਪਣੇ ਘਰ ’ਚ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ। ਜਦੋਂ ਪੁਲਿਸ ਪਾਰਟੀ ਨੇ ਉਕਤ ਮਾਮਲੇ ’ਚ ਇੱਕ ਵਿਅਕਤੀ ਲਖਨਪਾਲ ਵਾਸੀ ਸ਼ੋਰਗਿਰ ਬਸਤੀ ਮਹਿੰਦਰਗੰਜ਼ ਰੋਡ ਰਾਜਪੁਰਾ ਦੇ ਘਰ ਰੇਡ ਕੀਤੀ ਤਾਂ ਉਥੋਂ 5 ਕਿੱਲੋ ਧਮਾਕਾਖੇਜ਼ ਸਮੱਗਰੀ ਤੇ 9 ਰੱਸੀ ਬੰਬ ਬਰਾਮਦ ਹੋਏ।

ਇਸੇ ਤਰ੍ਹਾਂ ਦੂਜੇ ਮਾਮਲੇ ’ਚ ਸਹਾਇਕ ਥਾਣੇਦਾਰ ਮਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਏ.ਪੀ.ਜੈਨ ਹਸਪਤਾਲ ਰਾਜਪੁਰਾ ਕੋਲ ਮੌਜੂਦ ਸਨ ਤਾਂ ਇਤਲਾਹ ਦੇ ਆਧਾਰ ’ਤੇ ਇੱਕ ਵਿਅਕਤੀ ਮੁਸਤਗੀਨ ਵਾਸੀ ਸ਼ੋਰਗਿਰ ਬਸਤੀ ਰਾਜਪੁਰਾ ਦੇ ਘਰ ਰੇਡ ਕੀਤੀ ਤਾਂ ਉਥੋਂ 5 ਕਿੱਲੋ ਧਮਾਕਾਖੇਜ਼ ਸਮੱਗਰੀ ਤੇ 9 ਰੱਸੀ ਬੰਬ ਬਰਾਮਦ ਹੋਏ। ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲਿਆਂ ’ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment