ਜ਼ੀਰਾ, 5 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਨੱਥਾ ਸਿੰਘ ਜੌਹਲ ਯਾਦਗਾਰੀ ਸਟੇਡੀਅਮ ਵਿੱਚ ਚੇਅਰਮੈਨ ਕੁਲਦੀਪ ਸਿੰਘ ਜੌਹਲ ਤੇ ਦੁਸ਼ਹਿਰਾ ਕਮੇਟੀ ਪ੍ਰਧਾਨ ਅਸ਼ੋਕ ਪਲਤਾ ਦੀ ਰਹਿਨੁਮਾਈ ਹੇਠ ਹਰੀਸ਼ ਜੈਨ ਗੋਗਾ ਸਾਬਕਾ ਪ੍ਰਧਾਨ ਐਸ.ਏ.ਡੀ.ਬੀ ਪੰਜਾਬ, ਉਮ ਪੁਰੀ ਦੇ ਵਧੀਆਂ ਪ੍ਰਬੰਧਾਂ ਹੇਠ ਦੁਸ਼ਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤਾਂ ਨੂੰ ਆਏ ਮੁਖ ਮਹਿਮਾਨ ਹਲਕਾ ਵਿਧਾਇਕ ਨਰੇਸ਼ ਕਟਾਰੀਆਂ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾਂ ਪੰਜਾਬ ਐਗਰੋ, ਚੇਅਰਮੈਨ ਮਹਿੰਦਰਜੀਤ ਸਿੰਘ ਸਿੱਧੂ ਜ਼ੀਰਾ ਬਲਾਕ ਸੰਮਤੀ ਜ਼ੀਰਾ, ਸਾਬਕਾ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਜਸਪਾਲ ਸਿੰਘ ਪੰਨੂੰ, ਪਰਮਿੰਦਰ ਸਿੰਘ ਲਾਡਾ, ਕੌਂਸਲਰ ਗੁਰਪ੍ਰੀਤ ਗੋਪੀ ਗਿੱਲ, ਕਸ਼ਮੀਰ ਸਿੰਘ ਭੁੱਲਰ, ਸੁਖਦੇਵ ਸਿੰਘ ਬਿੱਟੂ ਵਿੱਜ, ਧਰਮਪਾਲ ਚੁੱਘ, ਹਰੀਸ਼ ਤਾਂਗੜਾ ਆਦਿ ਵੱਲੋਂ ਬੁੱਤਾਂ ਨੂੰ ਅਗਨ ਭੇਂਟ ਕੀਤਾ ਗਿਆ।