ਤਾਮਿਲਨਾਡੂ ਦੀ ਟੀਮ ਨੇ ਹਰਿਆਣਾ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਦਿਤੀ ਮਾਤ
ਅੰਮ੍ਰਿਤਸਰ, 28 ਜੂਨ (ਰਣਜੀਤ ਸਿੰਘ ਮਸੌਣ)- ਸਥਾਨਕ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ 27ਵੇਂ ਸਰਵ ਭਾਰਤੀ ਵੁਮੈਨ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਦੇਰ ਸ਼ਾਮ ਹੋਏ ਫਾਈਨਲ ਵਿੱਚ ਤਾਮਿਲਨਾਡੂ ਦੀ ਟੀਮ ਨੇ ਹਰਿਆਣਾ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਮਾਤ ਦੇ ਕੇ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ।
ਇਸ ਸਮੇਂ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵੱਜੋਂ ਪੁੱਜੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਚੇਅਰਮੈਨ ਕਲਿਆਣ ਚੌਬੇ ਮੈਂਬਰ ਪਾਰਲੀਮੈਂਟ ਲੋਕ ਸਭਾ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ। ਤਾਮਿਲਨਾਡੂ ਅਤੇ ਹਰਿਆਣਾ ਦੀਆਂ ਟੀਮਾਂ ਦਰਮਿਆਨ ਹੋਏ ਸਾਹ ਰੋਕੂ ਫਾਈਨਲ ਮੈਚ ਵਿੱਚ ਤਾਮਿਲਨਾਡੂ ਦੀ ਟੀਮ ਨੇ ਬਾਜ਼ੀ ਮਾਰੀ। ਇਸ ਸਮੇਂ ਬੋਲਦਿਆਂ ਸ੍ਰੀ ਚੌਬੇ ਨੇ ਕਿਹਾ ਕਿ ਫੁੱਟਬਾਲ ਦੀ ਖੇਡ ਨੂੰ ਪਿੰਡਾਂ ਦੇ ਖੇਡ ਮੈਦਾਨਾਂ ਅਤੇ ਨੌਜੁਆਨਾਂ ਤੱਕ ਪਹੁੰਚਾਉਣ ਲਈ ਫੈਡਰੇਸ਼ਨ ਵੱਲੋਂ ਵੱਡੇ ਫ਼ੈਸਲੇ ਲਏ ਜਾ ਰਹੇ ਹਨ ਜਿਸ ਸਦਕਾ ਆਲ ਇੰਡੀਆ ਜੂਨੀਅਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਸਤੰਬਰ ਮਹੀਨੇ ਵਿੱਚ ਪੰਜਾਬ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਦੀਆਂ 12 ਟੀਮਾਂ ਵੱਲੋਂ ਹਿੱਸਾ ਲਿਆ ਜਾਵੇਗਾ। ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਜੇਤੂ ਟੀਮ ਤਾਮਿਲਨਾਡੂ ਨੂੰ ਕਲਿਆਣ ਚੌਬੇ ਚੇਅਰਮੈਨ ਏ.ਆਈ.ਐਫ.ਐਫ., ਮੈਡਮ ਪ੍ਰੀਆ ਥਾਪਰ ਚੇਅਰਪਰਸਨ ਪੰਜਾਬ ਮਹਿਲਾ ਫੁੱਟਬਾਲ ਐਸੋਸੀਏਸ਼ਨ, ਐਸ.ਪੀ. ਅਨੰਦ ਕੁਮਾਰ ਸਕੱਤਰ ਪੰਜਾਬ ਖੇਡ ਵਿਭਾਗ, ਹਰਪ੍ਰੀਤ ਸਿੰਘ ਸੂਦਨ ਡਾਇਰੈਕਟਰ ਖੇਡ ਵਿਭਾਗ, ਵਿਜੈ ਬਾਲੀ ਜੁਆਇੰਟ ਸਕੱਤਰ ਪੀ.ਐਫ.ਏ., ਕੁਲਜੀਤ ਸਿੰਘ ਭਲਾ ਪਿੰਡ ਏ.ਆਈ.ਜੀ. ਪੰਜਾਬ ਪੁਲਿਸ, ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਪ੍ਰਧਾਨ ਸੁਖਚੈਨ ਸਿੰਘ ਔਲਖ ਵੱਲੋਂ ਟਰਾਫ਼ੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ, ਦੀਪਕ ਨੇਗੀ ਕੰਪੀਟੀਸ਼ਨ ਮੈਨੇਜਰ ਏ.ਆਈ.ਐਫ.ਐਫ., ਇੰਦਰਬੀਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਸੂਰਜਪਾਲ ਉਰਫ਼ ਅੰਮੂ ਪ੍ਰਧਾਨ ਹਰਿਆਣਾ ਫੁੱਟਬਾਲ ਐਸੋਸੀਏਸ਼ਨ, ਅਸੋਕ ਕੁਮਾਰ ਸ਼ਰਮਾ, ਜ਼ਿਲਾ ਸਕੱਤਰ ਪ੍ਰਦੀਪ ਕੁਮਾਰ, ਸੁਖਚੈਨ ਸਿੰਘ ਗਿੱਲ, ਸਵਰਾਜ ਸਿੰਘ ਸਾਮ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਹਰਦੀਪ ਸਿੰਘ ਸੈਣੀ, ਮੀਡੀਆ ਸਕੱਤਰ ਪਰਮਿੰਦਰ ਸਿੰਘ ਸਰਪੰਚ, ਹਰਜਿੰਦਰ ਸ਼ਿੰਘ ਖਹਿਰਾ ਉਰਫ ਟੈਨੀ, ਹਰਜਿੰਦਰ ਸਿੰਘ ਕਾਕਾ, ਅਮਰਜੀਤ ਸਿੰਘ ਛੀਨਾ, ਹਰਜੀਤ ਸਿੰਘ ਸਹਿਜਰਾ, ਹਰਜਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਸਕੱਤਰ ਇੰਟਕ, ਰਣਵੀਰ ਸਿੰਘ ਰਿੰਕੂ ਸੰਧੂ, ਗੁਰਮੀਤ ਸਿੰਘ ਮੱਖਣ, ਅੰਮ੍ਰਿਤਪਾਲ ਸਿੰਘ ਮਾਣਾ, ਨਰਿੰਦਰ ਕੁਮਾਰ ਉਰਫ ਰਾਮੂ, ਡਾ. ਕੇਸ਼ਵ ਟੰਡਨ, ਹਰਜੋਤ ਸਿੰਘ ਦੁਧਾਲਾ, ਡਾ. ਜਸਕਰਨ ਸਿੰਘ ਛੀਨਾ, ਸਚਿਨ ਕੁਮਾਰ, ਗੈਰੀ ਸੰਧੂ, ਦਲਬੀਰ ਸਿੰਘ ਕਾਲਾ ਅਫਗਾਨਾ, ਹਰਮਨ ਪੰਨੂੰ, ਹਰਪ੍ਰੀਤ ਸਿੰਘ ਹੈਪੀ ਔਜਲਾ, ਗੁਰਬਿੰਦਰ ਸਿੰਘ ਗੋਬਿੰਦ, ਡਾ. ਗੁਰਬਖਸ਼ ਸਿੰਘ ਔਲਖ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ