Home » ਰਣਜੀਤ ਸਾਗਰ ਡੈਮ ਤੇ ਸਰਕਾਰ ਨੂੰ ਲੱਗ ਰਿਹਾ ਲੱਖਾਂ ਦਾ ਚੂਨਾ :- ਫੋਰਮੈਨ ਜੰਡੀਰ

ਰਣਜੀਤ ਸਾਗਰ ਡੈਮ ਤੇ ਸਰਕਾਰ ਨੂੰ ਲੱਗ ਰਿਹਾ ਲੱਖਾਂ ਦਾ ਚੂਨਾ :- ਫੋਰਮੈਨ ਜੰਡੀਰ

by Rakha Prabh
48 views

ਸ਼ਾਹਪੁਰ ਕੰਢੀ ( ਪੱਤਰ ਪ੍ਰੇਰਕ )ਸ਼ਾਹਪੁਰ ਕੰਢੀ ਰਣਜੀਤ ਸਾਗਰ ਡੈਮ ਸਰਕਾਰੀ ਕਲੋਨੀ ਵਿੱਚ ਸਰਕਾਰ ਨੂੰ ਲੱਗ ਰਿਹਾ ਹੈ ਲੱਖਾਂ ਦਾ ਚੂਨਾ,ਜੀ ਹਾਂ ਬਹੁਤ ਸਾਰੇ ਸਰਕਾਰੀ ਮਕਾਨ ਹਨ, ਜੋ ਕਿ ਕਿਸੇ ਨਾ ਕਿਸੇ ਦੇ ਨਾਮ ਤੇ ਬੋਲ ਰਹੇ ਹਨ! ਪਰ ਸਰਕਾਰ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ, ਇਹਨਾਂ ਮਕਾਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤਾਂ, ਜਿਨ੍ਹਾਂ ਦੇ ਨਾਮ ਤੇ ਮਕਾਨ ਬੋਲ ਰਹੇ ਹਨ!ਉਹ ਲੋਕ ਦੁਨੀਆਂ ਵਿੱਚਹੈ ਹੀ ਨਹੀਂ ਹਨ!ਮਰੇ ਹੋਏ ਲੋਕਾਂ ਦੇ ਨਾਮ ਤੇ ਮਕਾਨ ਅਲਾਟ ਕੀਤੇ ਹੋਏ ਹਨ,ਅਤੇ ਮਿਲੀਭੁਗਤ ਦੇ ਨਾਲ ਮਕਾਨਾਂ ਦਾ ਕਰਾਇਆ ਵਸੂਲ ਕਰ ਰਹੇ ਹਨ। ਦੱਸ ਦੱਸ ਸਾਲ ਤੋਂ ਸੇਵਾ ਮੁਕਤ ਹੋਏ ਮਲਾਜਮ ਮਕਾਨ ਖਾਲੀ ਨਹੀਂ ਕਰ ਰਹੇ। ਕਈ ਮੁਲਾਜ਼ਮ ਮਕਾਨਾਂ ਦੇ ਮਾਲਕ ਸਰਕਾਰ ਨੂੰ 1500- 1600 ਕਰਾਇਆ ਦੇਣ ਵਾਲੇ ਆਪ ਲੋਕਾਂ ਕੋਲੋਂ ਪੰਦਰਾਂ ਪੰਦਰਾਂ ਹਜ਼ਾਰ ਰੁਪੇ ਵਸੂਲ ਕਰ ਰਹੇ ਹਨ,ਜਦ ਕੇ ਸਰਕਾਰੀ ਮੁਲਾਜ਼ਮ ਵਲੋਂ ਆਪਣਾ ਮਕਾਨ ਕਿਰਾਏ ਤੇ ਦੇਣਾ ਗੈਰ-ਕਨੂੰਨੀ ਹੈ, ਇੱਥੇ ਹੀ ਬੱਸ ਨਹੀਂ ਸਰਕਾਰੀ ਕੰਮਾਂ ਵਿੱਚ ਕੀਤੇ ਜਾ ਰਹੇ ਠੇਕੇ ਖੁਦ ਸਰਕਾਰੀ ਮੁਲਾਜ਼ਮ ਕਿਸਾ ਨਾ ਕਿਸੇ ਦੇ ਨਾਮ ਤੇ ਸ਼ੋ ਕਰਕੇ ਸਰਕਾਰ ਨੂੰ ਚੂਨਾ ਲਗਾਓਦੇ ਰਹੇ ਹਨ! ਵਰਣਨ ਯੋਗ ਹੈ ਕੇ ਟਾਓਣਸਿੱਪ ਵੱਲੋਂ ਪਿਛਲੀ ਸਰਕਾਰ ਸਮੇਂ ਸਰਕਾਰੀ ਮਕਾਨਾਂ ਦੇ ਕੋਠਿਆਂ ਦੇ ਉੱਪਰ ਪੱਥਰ ਲਗਾਓਣ ਦਾ ਠੇਕਾ ਕੀਤਾ ਗਿਆ ਸੀ, ਪਰ ਅਧਿਕਾਰੀਆਂ ਨੇ ਕਾਗਜ਼ੀ ਕਾਰਵਾਈ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਹੈ,ਕੁਝ ਵੀ ਪਤਾ ਨਹੀ ਲੱਗਣ ਦਿੱਤਾ, ਗੈਰਕਨੂੰਨੀ ਢੰਗ ਦੇ ਨਾਲ ਡਰਾਫਟਮੈਨ ਤੋਂ ਜੇਈ ਅਤੇੇ ਜੇਈ ਤੋਂ ਐਸ ਡੀ ਓ ਤੱਕ ਪਰਮੋਸ਼ਨਾਂ ਲੈ ਕੇ ਨੌਕਰੀ ਕਰਨ ਵਾਲੇ ਹਰਭਜਨ ਸਿੰਘ ਆਪਣੇ ਨਜ਼ਦੀਕੀ ਐੱਮ ਐੱਲ ਏ ਨੂੰ ਅਪਣਾ ਰਿਸ਼ਤੇਦਾਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ,ਤਿੰਨ-ਤਿੰਨ ਡਵੀਜਨਾ ਵਿੱਚ ਕਬਜ਼ੇ ਕਰੀ ਬੈਠੇ ਹੋਏ ਹਨ, ਡਰਾਫਟਸਮੈਨ ਤੋਂ ਤਿੰਨ ਤਿੰਨ ਪ੍ਰਮੋਸ਼ਨਾ ਲੈ ਕੇ, ਇਮਾਨਦਾਰ ਮੁਲਾਜ਼ਮਾਂ ਨੂੰ ਪਰੇਸ਼ਾਨ ਕਰ ਰਹੇ ਹਨ,ਇਨਫੋਰਸਮੈਂਟ ਵਿੱਚ ਫੋਰਮੈਨ ਦੀ ਨੌਕਰੀ ਕਰਦੇ ਬਲਦੇਵ ਸਿੰਘ ਬਾਜਵਾ ਨੇ ਜੇਈ ਬਣਕੇ ਵੀ ਇਨਫੋਰਸਮਿੰਟ ਦਾ ਕਬਜ਼ਾ ਨਹੀਂ ਛੱਡਿਆ ਅਤੇ ਨਾਲ ਹੀ ਸ਼ਿਕਾਇਤ ਘਰਾਂ ਵਿੱਚ ਕਬਜ਼ੇ ਕਰ ਲਏ, ਇਮਾਨਦਾਰ ਫੋਰਮੈਨ ਤੇ ਸਾਜਿਸ਼ ਤਹਿਤ ਜ਼ੁਲਮ ਕੀਤਾ ਗਿਆ, ਜਿਨ੍ਹਾਂ ਦੀ ਸ਼ਿਕਾਇਤ ਸਬੂਤਾਂ ਸਮੇਤ ਐਸ ਐਸ ਪੀ ਜਲੰਧਰ ਅਤੇ ਮੁੱਖ ਸਕੱਤਰ ਪੰਜਾਬ ਨੂੰ ਭੇਜੀ ਜਾ ਰਹੀ ਹੈ,ਸਵੰਧੀ ਮੀਡੀਆ ਕੋਲ ਵੀ ਬਹੁਤ ਸਾਰੇ ਸਬੂਤ ਭੇਜੇ ਗਏ ਹਨ, ਜੋ ਸਿੱਧ ਕਰਦੇ ਹਨ, ਕੁਝ ਅਧਿਕਾਰੀਆਂ ਵੱਲੋਂ ਆਪਣਾ ਬਚਾਅ ਕਰਨ ਲਈ ਸਾਜਸ਼ ਰਚੀ ਗਈ ਹੈ, ਅਮਰਜੀਤ ਸਿੰਘ ਜੰਡੀਰ ਫੋਰਮੈਨ ਦਾ ਕਹਿਣਾ ਹੈ ਕਿ ਅਗਰ ਪ੍ਰਸ਼ਾਸਨ ਨੇ ਜਲਦ ਸਹੀ ਜਾਂਚ ਨਹੀਂ ਕੀਤੀ ਇਨਸਾਫ਼ ਨਹੀਂ ਦਿੱਤਾ ਤਾਂ ਪੱਤਰਕਾਰ ਕਾਨਫਰੰਸ ਕੀਤੀ ਜਾਵੇਗੀ

Related Articles

Leave a Comment