ਜ਼ੀਰਾ/ ਫਿਰੋਜ਼ਪੁਰ, 29 ਜੂਨ ( ਗੁਰਪ੍ਰੀਤ ਸਿੰਘ ਸਿੱਧੂ) ਭਾਰਤ ਵਿਕਾਸ ਪ੍ਰੀਸ਼ਦ ਦੇ ਸਥਾਪਕ ਸ੍ਰੀ ਸੂਰਜ ਪ੍ਰਕਾਸ਼ ਪ੍ਰਕਾਸ਼ ਦੀ ਜਯੰਤੀ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਮਹਿਲਾ ਵਿੰਗ ਵੱਲੋਂ 28 ਵਾਂ ਸਲਾਈ ਸੈਂਟਰ ਮਾਤਾ ਆਸਾ ਦੇਵੀ ਮੰਦਰ ਗੁਰੂ ਤੇਗ ਬਹਾਦਰ ਨਗਰ ਜ਼ੀਰਾ ਵਿਖੇ ਸਥਾਪਿਤ ਕੀਤਾ ਗਿਆ। ਜਿਸ ਦਾ ਰਸਮੀ ਉਦਘਾਟਨ ਉੱਘੇ ਸਮਾਜ ਸੇਵਕ ਸ੍ਰੀ ਅਨਿਲ ਬਜਾਜ ਜਰਨਲ ਸੈਕਟਰੀ ਅਰੋੜਾ ਮਹਾ ਸਭਾ ਜ਼ੀਰਾ ਨੇ ਆਪਣੇ ਕਰਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਸਤਿੰਦਰ ਸਚਦੇਵਾ , ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਪ੍ਰਧਾਨ ਸ੍ਰੀ ਮਤੀ ਵਨੀਤਾ ਝਾਂਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਲਾਈ ਸੈਂਟਰ ਦੀ ਇੰਚਾਰਜ ਸ੍ਰੀ ਮਤੀ ਅਮਰਜੀਤ ਕੌਰ ਲਗਭਗ 29 ਲੜਕੀਆਂ ਨੂੰ ਲੇਡੀਜ਼ ਕੱਪੜਿਆਂ ਦੀ ਡਿਜ਼ਾਇਨਿੰਗ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਥਾਵਾਂ ਤੇ ਸੰਸਥਾ ਦੇ ਚਲਦੇ ਸਲਾਈ ਸੈਂਟਰਾਂ ਵਿੱਚ ਲੜਕੀਆਂ ਸਿਲਾਈ ਦਾ ਕੰਮ ਸਿੱਖ ਅਤੇ ਆਤਮਨਿਰਭਰ ਹੋ ਕੇ ਆਪਣੇ ਕਾਰੋਬਾਰ ਚਲਾ ਰਹੀਆਂ ਹਨ। ਇਸ ਦੌਰਾਨ ਸੰਸਥਾ ਵੱਲੋਂ ਮੁੱਖ ਮਹਿਮਾਨ ਸ੍ਰੀ ਅਨਿਲ ਬਜਾਜ , ਸਤਿੰਦਰ ਸਚਦੇਵਾ ਅਤੇ ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ ਜ਼ੀਰਾ ਦਾ ਵਿਸ਼ੇਸ਼ ਸਨਮਾਨ ਟਰਾਫ਼ੀ ਭੇਂਟ ਕਰਕੇ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਅਡਵਾਈਜ਼ਰ ਸੁਖਦੇਵ ਬਿੱਟਾ ਵਿੱਜ , ਵਾਈਸ ਪ੍ਰਧਾਨ ਦਨੇਸ਼ ਸ਼ਰਮਾ , ਵਿੱਤ ਸਕੱਤਰ ਜੁਗਲ ਕਿਸ਼ੋਰ, ਵਾਇਸ ਪ੍ਰਧਾਨ ਸੋਨੂੰ ਗੁਜਰਾਲ, ਮੈਂਬਰ ਸ੍ਰੀਮਤੀ ਨੀਰੂ, ਨੀਤੂ ਸ਼ਰਮਾ, ਪੂਨਮ ਸ਼ਰਮਾ, ਅਨੂਰਾਧਾ ਆਦਿ ਹਾਜ਼ਰ ਸਨ।