Home » ਭਗਵੰਤ ਮਾਨ ਦੇ ਪੰਜਾਬ ਵਿਕਾਸ ਵਿੱਚ ਦਲਿਤ ਪਿੱਛੜੇ ਤੇ ਘੱਟ ਗਿਣਤੀ ਵਰਗ ਮਨਫ਼ੀ – ਜਸਵੀਰ ਸਿੰਘ ਗੜ੍ਹੀ

ਭਗਵੰਤ ਮਾਨ ਦੇ ਪੰਜਾਬ ਵਿਕਾਸ ਵਿੱਚ ਦਲਿਤ ਪਿੱਛੜੇ ਤੇ ਘੱਟ ਗਿਣਤੀ ਵਰਗ ਮਨਫ਼ੀ – ਜਸਵੀਰ ਸਿੰਘ ਗੜ੍ਹੀ

ਤਮਿਲ਼ਨਾਡੂ ਬਸਪਾ ਪ੍ਰਧਾਨ ਦੇ ਕਤਲ ਮੁੱਦੇ ਤੇ 8ਜੁਲਾਈ ਨੂੰ ਬਸਪਾ ਕਰੇਗੀ ਰੋਸ ਪ੍ਰਦਰਸ਼ਨ - ਡਾ ਨਛੱਤਰ ਪਾਲ

by Rakha Prabh
15 views

 

 

ਜਲੰਧਰ 6ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਪੰਜਾਬ ਵਿਕਾਸ ਵਿੱਚ ਦਲਿਤ ਪਿੱਛੜੇ ਅਤੇ ਘੱਟ ਗਿਣਤੀਆਂ ਵਰਗ ਮਨਫੀ ਹਨ। ਜਿਸ ਤਹਿਤ ਅੱਜ ਪੌਣੇ ਤਿੰਨ ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਹਿਤ ਅਨੁਸੂਚਿਤ ਜਾਤੀ ਵਰਗਾਂ ਦੇ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਹੈ, ਚੁਣੇ ਗਏ ਰਾਜ ਸਭਾ ਦੇ ਸੱਤ ਮੈਂਬਰਾਂ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਵਰਗ ਅਤੇ ਪਛੜੀਆਂ ਸ਼੍ਰੇਣੀਆਂ ਦਾ ਨਹੀਂ ਹੈ, ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਰਾਖਵਾਂਕਰਨ ਲਾਗੂ ਕਰਨ ਵਾਲੀ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਹੀਂ ਕੀਤੀ ਹੈ। ਘੱਟ ਗਿਣਤੀ ਵਰਗਾਂ ਦੀ ਖਿਲਾਫਤ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਧਰਮ ਪ੍ਰਚਾਰ ਅਤੇ ਨਸ਼ਿਆਂ ਖਿਲਾਫ ਮੁਹਿੰਮ ਚਲਾਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਵਰਗੀਆਂ ਧਰਾਵਾਂ ਲਗਾਕੇ ਜੇਲਾਂ ਵਿੱਚ ਡੱਕਿਆ ਹੈ। ਪੰਜਾਬ 3 ਲੱਖ ਕਰੋੜ ਦੇ ਕਰਜ਼ੇ ਤੇ ਥੱਲੇ ਦਬਾ ਦਿੱਤਾ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੀ ਦੁਰਗਤੀ ਇੰਨੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ 13-0 ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਅੱਜ ਜਲੰਧਰ ਵਿਧਾਨ ਸਭਾ ਉਪ ਚੋਣਾਂ ਵਿੱਚ ਇਸ ਦੁਰਗਤੀ ਦਾ ਸਿਖਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਿਕ ਥਾਪੜਕੇ ਨਹੀਂ ਕਹਿ ਸਕਦਾ ਕਿ ਉਸ ਦਾ ਉਮੀਦਵਾਰ ਜਿੱਤ ਰਿਹਾ ਹੈ। ਗਲੀ ਗਲੀ ਘੁੰਮ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕਾਂ ਨੂੰ ਮਾਲੀ ਦਾ ਕੰਮ ਪਾਣੀ ਦੇਣਾ ਵਰਗੇ ਸ਼ੇਅਰੋ ਸ਼ਾਇਰੀ ਸੁਣਾਕੇ ਆਪਣੇ ਟੁੱਟੇ ਧੋਖੇਬਾਜ਼ ਦਿਲ ਨੂੰ ਹੌਸਲਾ ਦੇ ਰਿਹਾ ਹੈ। ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਜੋ ਕਿ ਗਰੀਬ ਮਜਲੂਮ ਨਿਮਾਣੇ ਨਿਆਸਰੇ ਵਰਗਾਂ ਦੀ ਲੜਾਈ ਲੜ ਰਹੀ ਹੈ ਅਤੇ ਸਮੇਂ ਸਮੇਂ ਤੇ ਜੁਲਮ ਅੱਤਿਆਚਾਰ ਦਾ ਸ਼ਿਕਾਰ ਬਸਪਾ ਵਰਕਰ ਹੁੰਦਾ ਆਇਆ ਹੈ। ਜਿਸ ਤਹਿਤ ਬੀਤੇ ਕੱਲ ਤਮਿਲਨਾਡੂ ਸੂਬੇ ਦਾ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੀ ਦਰਦਨਾਕ ਤਰੀਕੇ ਨਾਲ ਹੱਤਿਆ ਕੀਤੀ ਗਈ ਹੈ।
ਬਸਪਾ ਵਿਧਾਇਕ ਅਤੇ ਸੂਬਾ ਇੰਚਾਰਜ ਡਾ ਨਛੱਤਰ ਪਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸੰਵਿਧਾਨਿਕ ਦਾਇਰਿਆਂ ਵਿੱਚ ਰਹਿਕੇ ਲੜਾਈ ਲੜਨ ਵਾਲੀ ਪਾਰਟੀ ਹੈ। ਕੇ. ਆਰਮਸਟਰਾਂਗ ਦੀ ਹੱਤਿਆ ਦੇ ਨਾਲ ਦੇਸ਼ ਭਰ ਵਿੱਚ ਦਲਿਤਾਂ ਅਤੇ ਪਿਛੜੇ ਵਰਗਾਂ ਵਿੱਚ ਦੁੱਖ ਦੀ ਲਹਿਰ ਹੈ। ਇਹ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਵੱਡੀ ਨਲਾਇਕੀ ਹੈ ਜੋ ਇੱਕ ਰਾਸ਼ਟਰੀ ਪਾਰਟੀ ਦੇ ਸੂਬਾ ਪ੍ਰਧਾਨ ਕੇ.ਆਰਮਸਟਰਾਂਗ ਦੇ ਜਾਨ ਮਾਲ ਦੀ ਸੁਰੱਖਿਆ ਨਹੀਂ ਕਰ ਸਕੇ, ਜਿਸ ਦੇ ਰੋਸ ਵਜੋਂ 8 ਜੁਲਾਈ ਨੂੰ 11ਵਜੇ ਜਲੰਧਰ ਬੂਟਾ ਮੰਡੀ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ ਦੇਸ਼ ਵਿੱਚ ਵੰਡ ਪਾਉਣ ਵਾਲੀਆਂ ਸ਼ਕਤੀਆਂ ਦੇ ਆਗੂਆਂ ਅਤੇ ਵਹਿਮਾਂ ਭਰਮਾਂ ਤੇ ਪਖੰਡਾਂ ਦਾ ਨਿਰੰਤਰ ਪ੍ਰਚਾਰ ਕਰਨ ਵਾਲੇ ਅਖੌਤੀ ਧਾਰਮਿਕ ਆਗੂਆਂ ਨੂੰ ਤਾਂ ਐਕਸ ਵਾਈ ਜ਼ੇਡ ਸੁਰੱਖਿਆਵਾਂ ਕੇਂਦਰ ਤੇ ਸੂਬਾ ਸਰਕਾਰਾਂ ਦਿੰਦੀਆਂ ਹਨ, ਪ੍ਰੰਤੂ ਗਰੀਬ ਮਜਲੂਮ ਦੀ ਲੜਾਈ ਲੜਨ ਵਾਲੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਸੁਰੱਖਿਆ ਨਹੀਂ ਮੁਹਈਆ ਕਰਾਈ ਜਾਂਦੀ ਜਿਹੜੇ ਕਿ ਹਰ ਰੋਜ਼ ਜਬਰ-ਜੁਲਮ ਅਤੇ ਜਾਤੀਵਾਦ ਨਾਲ ਥਾਣੇ, ਕਚਹਿਰੀ ਅਤੇ ਪੰਚਾਇਤਾਂ ਵਿੱਚ ਇਨਸਾਫ ਲਈ ਲੜਦੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਦੀ ਇੱਕ ਉਦਾਹਰਣ ਹੈ ਜਿਸ ਨੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਸੁਰੱਖਿਆ ਨੂੰ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਅਣਗੋਲਿਆ ਕੀਤਾ ਹੋਇਆ ਹੈ।

Related Articles

Leave a Comment