Home » ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿੱਚ ਸਮਰੱਥਾ ਨਿਰਮਾਣ ਸੈਸ਼ਨ ਕੀਤ

ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿੱਚ ਸਮਰੱਥਾ ਨਿਰਮਾਣ ਸੈਸ਼ਨ ਕੀਤ

ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿੱਚ ਸਮਰੱਥਾ ਨਿਰਮਾਣ ਸੈਸ਼ਨ ਕੀਤ

by Rakha Prabh
79 views

ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿੱਚ ਸਮਰੱਥਾ ਨਿਰਮਾਣ ਸੈਸ਼ਨ ਕੀਤ

ਅੰਮ੍ਰਿਤਸਰ, 4 ਜੂਨ (ਗਰਮੀਤ ਸਿੰਘ ਰਾਜਾ  ) ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਇਲਾਕੇ ਦਾ ਮੋਹਰੀ ਨਾਮਵਰ ਵਿੱਦਿਅਕ ਅਦਾਰਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਪ੍ਰਿੰਸੀਪਲ ਆਰਤੀ ਸੂਦ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਦਾ ਸਮਰੱਥਾ ਨਿਰਮਾਣ ਸੈਸ਼ਨ ਆਯੋਜਨ ਕੀਤਾ ਗਿਆ। ਸੈਸ਼ਨ ਵਿੱਚ ਸਕੂਲ ਦੇ ਅਧਿਆਪਕਾਂ ਦੁਆਰਾ ਅੱਗੇ ਵਧਣ ਲਈ ਇੰਟਰਐਕਟਿਵ ਡੈਮੋ ਸੈਸ਼ਨ ਕੀਤਾ ਗਿਆ। ਈ.ਸੀ.ਸੀ.ਈ. ਪ੍ਰੋਗਰਾਮ ਦੇ ਤਹਿਤ ਅਧਿਆਪਕਾਂ ਨੇ ਬਿਨਾਂ ਕਿਸੇ ਲਾਗਤ ਮੁੱਲ ਦੇ ਟੀਚਿੰਗ ਏਜ਼ਡ ਬਣਾਏ। ਇਸ ਨਾਲ ਹੀ ਨਿਊ ਐਜੂਕੇਸ਼ਨ ਪੋਲਿਸੀ 2020 ਦੇ ਤਹਿਤ ਸੈਸ਼ਨ ਲਿਆ ਗਿਆ। ਜਿਸ ਦਾ ਮੁੱਖ ਮਕਸਦ ਮੌਜੂਦਾ ਇਮਤਿਹਾਨ ਪ੍ਰਕਿਰਿਆ ਨੂੰ ਸੁਧਾਰਨ ਲਈ, ਸ਼ੁਰੂਆਤੀ ਪੜਾਅ ਤੇ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਪ੍ਰਣਾਲੀ ਵਿਚ ਰੈਗੂਲੇਟਰੀ ਫਰੇਮਵਰਕ ਨੀਤੀਆਂ ਨੂੰ ਮੁੜ ਤਿਆਰ ਕਰਨਾ ਹੈ। ਕਲਾਸ ਰੂਮ ਵਿਚ ਰਚਨਾਤਮਕ ਕਲਾ ਸਿਖਣ ਨੂੰ ਸ਼ਾਮਲ ਕਰਨ ਲਈ ਅਨੁਭਵੀ ਸਿਖਲਾਈ ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਆਰਤੀ ਸੂਦ ਨੇ ਸਾਰੇ ਸਟਾਫ ਨੂੰ ਸੈਮੀਨਾਰ ਸਫਲਤਾਪੂਰਵਕ ਕਰਵਾਉਣ ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸਮੂਹ ਟੀਚਿੰਗ ਸਟਾਫ ਅਤੇ ਐਡਮਿਨ ਸਟਾਫ ਹਾਜ਼ਰ ਸੀ ।

Related Articles

Leave a Comment