ਜਥੇਦਾਰ ਪਰਗਟ ਸਿੰਘ ਸਾਂਗਣਾ ਨੂੰ ਸੇਵਾ ਮੁਕਤ ਹੋਣ ਤੇ ਕੀਤਾ ਸਨਮਾਨਿਤ
ਅੰਮ੍ਰਿਤਸਰ (ਗਰਮੀਤ ਸਿੰਘ ਰਾਜਾ )ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਲੰਬਾ ਅਰਸਾ ਵੱਖ-ਵੱਖ ਅਹੁੱਦਿਆਂ ਤੇ ਰਹਿ ਕੇ ਸੇਵਾ ਨਿਭਾਉਣ ਵਾਲੇ ਜਥੇਦਾਰ ਪ੍ਰਗਟ ਸਿੰਘ ਸਾਂਗਣਾ ਨੂੰ ਬੀਤੇ ਕੱਲ੍ਹ ਸੇਵਾ ਮੁਕਤ ਹੋਣ ਸਮੇਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਭਾ, ਸੁਸਾਇਟੀਆਂ ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਹੀ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਇੰਸਪੈਕਟਰ ਭਾਈ ਜਸਵੀਰ ਸਿੰਘ ਵੱਲੋਂ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਨਾਲ ਗੁਰਵੇਲ ਸਿੰਘ ਮੱਲ੍ਹੀ ਸੁਪਰਵਾਈਜ਼ਰ, ਸੁਖਵਿੰਦਰ ਸਿੰਘ ਇੰਚਾਰਜ, ਰਸਾਲ ਸਿੰਘ ਇੰਚਾਰਜ, ਬਲਦੇਵ ਸਿੰਘ ਧੁੰਨ, ਜਰਮਨਜੀਤ ਸਿੰਘ ਹੈਲਪਰ, ਸਿਮਰਨਜੀਤ ਸਿੰਘ, ਏ.ਐਸ.ਆਈ ਸੁਖਦੀਪ ਸਿੰਘ, ਹਰਪਾਲ ਸਿੰਘ ਇੰਚਾਰਜ ਲੰਗਰ, ਗੁਰਦੇਵ ਸਿੰਘ ਮੰਡ ਇੰਚਾਰਜ, ਪ੍ਰਕਾਸ਼ ਸਿੰਘ ਜਲਾਲਾਬਾਦ, ਪਰਮਜੀਤ ਸਿੰਘ ਬਾਠ ਇੰਸਪੈਕਟਰ, ਗੁਰਪ੍ਰੀਤ ਸਿੰਘ ਇੰਚਾਰਜ, ਸਤਨਾਮ ਸਿੰਘ ਆਸਲ ਆਦਿ ਵੱਲੋਂ ਸਾਂਝੇ ਤੌਰ ਤੇ ਸਨਮਾਨਤ ਕੀਤਾ ਗਿਆ।