Home » ਸਾਵਧਾਨ ਲੋਕੋ ! ਖੁਦ ਦਾ ‘ਤੇ ਆਪਣਿਆਂ ਦਾ ਇੰਝ ਰੱਖੋ ਧਿਆਨ

ਸਾਵਧਾਨ ਲੋਕੋ ! ਖੁਦ ਦਾ ‘ਤੇ ਆਪਣਿਆਂ ਦਾ ਇੰਝ ਰੱਖੋ ਧਿਆਨ

ਸਵੇਰੇ ਸ਼ਾਮ ਫੈਲ ਰਹੀ ਸਮੋਗ ਲਹਿਰ ਨਾਲ ਵੱਧ ਰਹੀਆਂ ਰੋਗੀਆਂ ਦੀਆਂ ਮੁਸ਼ਕਿਲਾਂ

by Rakha Prabh
23 views

ਜ਼ੀਰਾ, 7 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਦੀਵਾਲੀ ਤੋਂ ਬਾਅਦ ਪ੍ਰਦੂਸਣ ਦਾ ਲੈਵਲ ਇਕ ਵਾਰ ਫਿਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਸਵੇਰ ਅਤੇ ਸਾਮ ਨੂੰ ਸਮੋਗ ਦੀ ਲਹਿਰ ਫੈਲ ਰਹੀ ਹੈ, ਜਿਸ ਕਾਰਨ ਸਾਹ ਦੇ ਰੋਗੀਆਂ ਦੀਆਂ ਮੁਸਕਿਲਾਂ ਵੱਧ ਰਹੀਆਂ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਅੱਖਾਂ, ਸਾਹ ਅਤੇ ਫੇਫੜਿਆਂ ਦੇ ਰੋਗੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਬੱਚਿਆਂ ਤੇ ਬਜੁਰਗਾਂ ਨੂੰ ਖਾਸ ਤੌਰ ‘ਤੇ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਖਾਂ ‘ਚ ਜਲਣ ‘ਤੇ ਸ਼ਾਹ ਦੀਆਂ ਬੀਮਾਰੀਆਂ ਨਾਲ ਪੀੜਤ ਲੋਕ ਜ਼ਿਆਦਾ ਗੰਭੀਰ ਹਾਲਤ ਵਿੱਚ ਹਨ। ਝੋਨੇ ਦੀ ਫਸਲ ਕਟਾਈ ਤੋਂ ਬਾਅਦ ਵਧੀ ਸਮੱਸਿਆ ਪ੍ਰਦੂਸ਼ਣ ਵੱਧਣ ਦਾ ਇੱਕ ਵੱਡਾ ਕਾਰਨ ਝੋਨੇ ਦੀ ਕਟਾਈ ਵੀ ਹੈ, ਜਿਸ ਨਾਲ ਪਹਿਲਾਂ ਹੀ ਸਾਹ ਦੇ ਰੋਗੀਆਂ ਦੀ ਗਿਣਤੀ ਵਧੀ ਸੀ। ਦੀਵਾਲੀ ਤੋਂ ਬਾਅਦ, ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਨੇ ਹਾਲਤ ਹੋਰ ਵੀ ਵਿਗਾੜ ਦਿੱਤੀ। ਸਮੋਗ ਕਾਰਨ ਸਾਹ ਲੈਣਾ ਮੁਸਕਿਲ ਹੋ ਗਿਆ ਹੈ। ਬੱਚੇ ਤੇ ਬਜੁਰਗ ਮੁੜ ਮਾਸਕ ਪਾਉਣ ਲਈ ਮਜਬੂਰ ਹੋ ਰਹੇ ਹਨ। ਸਕੂਲਾਂ ‘ਚ ਬੱਚੇ ਖੰਘ, ਜੁਕਾਮ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਹਨ। ਬਜੁਰਗਾਂ ਨੂੰ ਸਾਹ ਲੈਣ ’ਚ ਦਿਕਤ ਹੋ ਰਹੀ ਹੈ। ਸਮੋਗ ‘ਚ ਛੁਪੇ ਨੇ ਖਤਰਨਾਕ ਤੱਤ ਮਾਹਿਰ ਡਾਕਟਰਾਂ ਦਾ ਕਹਿਣਾਂ ਹੈ ਕਿ ਠੰਡੀ ਹਵਾ ਜਦੋਂ ਭੀੜ ਵਾਲੀਆਂ ਥਾਵਾਂ ‘ਤੇ ਪਹੁੰਚਦੀ ਹੈ ਤਾਂ ਸਮੋਗ ਬਣਦਾ ਹੈ। ਇਸ ‘ਚ ਪਾਣੀ ਦੀਆਂ ਬੂੰਦਾਂ, ਧੂੜ ਅਤੇ ਹਵਾ ਵਿਚ ਮੌਜੂਦ ਜਹਿਰੀਲੇ ਤੱਤ ਜਿਵੇਂ ਕਿ ਨਾਈਟਰੋਜਨ ਆਕਸਾਈਡ ਅਤੇ ਆਰਗੈਨਿਕ ਕੰਪਾਊਂਡ ਮਿਲ ਕੇ ਇਕ ਘੁੰਮਟ ਪੈਦਾ ਕਰ ਦਿੰਦੇ ਹਨ। ਇਹ ਘੁੰਮਟ ਨਾ ਸਿਰਫ ਵਿਜੀਬਿਲਟੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਵਾਤਾਵਰਣ ਵੀ ਖਰਾਬ ਕਰਦਾ ਹੈ। ਅੱਖਾਂ ‘ਤੇ ਵੀ ਪੈ ਰਹਾ ਹੈ ਅਸਰ ਅੱਖਾਂ ਦੇ ਮਾਹਿਰ ਮੁਤਾਬਕ, ਸਮੋਗ ਕਾਰਨ ਅੱਖਾਂ ਦੀ ਨਮੀ ਤੇ ਚਿਕਨਾਹਟ ਪ੍ਰਭਾਵਿਤ ਹੁੰਦੀ ਹੈ। ਅੱਖਾਂ ਵਿਚ ਕਾਰਬਨ ਦੇ ਕਣ ਅਤੇ ਹੋਰ ਪ੍ਰਦੂਸਕ ਤੱਤ ਪਹੁੰਚਣ ਨਾਲ ਐਂਜਾਈਮਜ ਦੀ ਕਿ੍ਰਆ ਰੁਕ ਜਾਂਦੀ ਹੈ। ਇਸ ਨਾਲ ਅੱਖਾਂ ਵਿਚ ਜਲਣ, ਖੁਜਲੀ ਅਤੇ ਸੋਜ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਡਾਕਟਰ ਸਲਾਹ ਦਿੱਤੀ ਕਿ ਦਿਨ ‘ਚ ਕਈ ਵਾਰੀ ਅੱਖਾਂ ਨੂੰ ਧੋਵੋ ਅਤੇ ਬਾਹਰ ਨਿਕਲਦਿਆਂ ਐਨਕਾ ਪਹਿਨੋ। ਆਪਣੀ ਮਰਜੀ ਨਾਲ ਕਿਸੇ ਆਈਡਰਾਪ ਦੀ ਵਰਤੋਂ ਨਾ ਕਰੋ।

Related Articles

Leave a Comment