Home » ਟਰਾਲੀ ਪਲਟਣ ਨਾਲ ਮਰੇ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਚਰਨਛੋਹ ਗੰਗਾ ਵਿਖੇ ਅਰਦਾਸ ਕੀਤੀ

ਟਰਾਲੀ ਪਲਟਣ ਨਾਲ ਮਰੇ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਚਰਨਛੋਹ ਗੰਗਾ ਵਿਖੇ ਅਰਦਾਸ ਕੀਤੀ

ਸੰਗਤਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰ ਢੋਣ ਵਾਲੇ ਸਾਧਨਾਂ ਤੇ ਨਾ ਜਾਣ : ਸੰਤ ਸਤਵਿੰਦਰ ਹੀਰਾ   

by Rakha Prabh
39 views

ਟਰਾਲੀ ਪਲਟਣ ਨਾਲ ਮਰੇ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਚਰਨਛੋਹ ਗੰਗਾ ਵਿਖੇ ਅਰਦਾਸ ਕੀਤੀ

  •  ਸੰਗਤਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰ ਢੋਣ ਵਾਲੇ ਸਾਧਨਾਂ ਤੇ ਨਾ ਜਾਣ : ਸੰਤ ਸਤਵਿੰਦਰ ਹੀਰਾ 
     ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ ) ਪਿਛਲੇ ਦਿਨੀਂ ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਦੇ ਦਰਸ਼ਨਾਂ ਲਈ ਪਿੰਡ ਪਰਾਗਪੁਰ ਬਲਾਚੌਰ ਤੋਂ ਆਈ ਸੰਗਤ ਦੀ ਰਸਤੇ ਵਿੱਚ ਟਰਾਲੀ ਪਲਟਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ,ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਚਰਨਛੋਹ ਗੰਗਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਅਤੇ ਮੋਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ ।ਇਸ ਸਮੇਂ ਪਿੰਡ ਪਰਾਗਪੁਰ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਪੱਧਰ ਤੇ ਸੰਗਤਾਂ ਹਾਜਰ ਸਨ। ਦੁਰਘਟਨਾ ਵਿੱਚ ਭੁਪਿੰਦਰ ਕੌਰ (23)ਪਤਨੀ ਹਰਬੰਸ ਲਾਲ, ਸੁਖਪ੍ਰੀਤ (18)ਪੁੱਤਰੀ ਦਵਿੰਦਰ, ਮਹਿੰਦਰ ਕੌਰ (62) ਪਤਨੀ ਪਿਆਰਾ ਵਸੀਆਂਨ ਪਰਾਗਪੁਰ ਬਲਾਚੌਰ ਦੀ ਮੌਤ ਹੋ ਗਈ ਸੀ ਅਤੇ ਕਈ ਸੰਗਤਾਂ ਗੰਭੀਰ ਜ਼ਖਮੀ ਹੋ ਗਈਆਂ ਸਨ,ਜਿਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਸਮੇਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਖੁਰਾਲਗੜ ਸਾਹਿਬ ਨੂੰ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਦੀਆਂ ਟਰਾਲੀਆਂ ਹਾਦਸਾਗ੍ਰਸਤ ਹੋਈਆਂ ਹਨ ਜਿਸ ਵਿੱਚ ਕਈ ਜਾਨਾਂ ਵੀ ਗਈਆਂ ਹਨ।ਇਸ ਕਰਕੇ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਖਤਰਨਾਕ ਸੜਕਾਂ ਨੂੰ ਖ਼ੱਡਾਂ ਪੂਰ ਕੇ ਚੋੜੀਆਂ ਕਰਨੀਆਂ ਚਾਹੀਦੀਆਂ ਹਨ। ਸੰਤ ਹੀਰਾ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਟਰਾਲੀਆਂ, ਟੈਂਪੂ ਆਦਿ ਭਾਰ ਢੋਹਣ ਵਾਲੇ ਸਾਧਨਾਂ ਤੇ ਧਾਰਮਿਕ ਯਾਤਰਾ ਤੇ ਨਾ ਜਾਣ,ਕਿਉਂਕਿ ਸੜਕਾਂ ਘੱਟ ਚੋੜੀਆਂ ਹੋਣ ਕਾਰਨ ਟਰਾਲੀਆਂ ਨੂੰ ਮੋੜ ਕੱਟਣ ਵਿਚ ਮੁਸ਼ਕਿਲ ਆਉਂਦੀ ਹੈ। ਸੰਤ ਸਤਵਿੰਦਰ ਹੀਰਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂਘਰ ਦਰਸ਼ਨਾਂ ਸਮੇਂ ਸਰਕਾਰੀ ਨਿਯਮਾਂ ਦਾ ਪਾਲਣ ਜਰੂਰ ਕਰਨ।

Related Articles

Leave a Comment