Home » ਡੀਟੀਐੱਫ ਨੇ ਬਦਲੀ ਪੋਰਟਲ ਤੇ ਰਜਿਸਟਰੇਸ਼ਨ ਮੁੜ ਖੋਲ੍ਹਣ ਦੀ ਕੀਤੀ ਮੰਗ

ਡੀਟੀਐੱਫ ਨੇ ਬਦਲੀ ਪੋਰਟਲ ਤੇ ਰਜਿਸਟਰੇਸ਼ਨ ਮੁੜ ਖੋਲ੍ਹਣ ਦੀ ਕੀਤੀ ਮੰਗ

ਸੈਸ਼ਨ 2021-22 ਵਿੱਚ ਪ੍ਰਮੋਟਡ ਤੇ ਬਦਲੀ ਕਰਵਾਉਣ ਵਾਲਿਆਂ ਨੂੰ ਦੋ ਸਾਲਾਂ ਠਹਿਰ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ: ਡੀਟੀਐੱਫ

by Rakha Prabh
45 views
ਚੰਡੀਗੜ੍ਹ, 3 ਜੂਨ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਾਲ 2021-22 ਵਿੱਚ ਬਦਲੀ ਕਰਵਾਉਣ ਵਾਲੇ ਅਤੇ ਪਦਉੱਨਤ (ਪ੍ਰਮੋਟਡ) ਹੋਣ ਵਾਲੇ ਵੱਡੀ ਗਿਣਤੀ ਅਧਿਆਪਕਾਂ ਨੂੰ ਦੋ ਸਾਲ ਦੀ ਠਹਿਰ ਪੂਰੀ ਨਾ ਹੋਣ ਦੇ ਹਵਾਲੇ ਨਾਲ ਇਸ ਵਾਰ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਹੈ, ਜਦ ਕੇ ਉਨ੍ਹਾਂ ਦੇ ਕੁੱਝ ਕੁ ਦਿਨਾਂ ਤੋਂ ਲੈ ਕੇ ਕੁੱਝ ਮਹੀਨਿਆਂ ਦਾ ਹੀ ਅੰਤਰ ਸੀ। ਜਿਸ ਕਾਰਨ ਆਗੂਆਂ ਨੇ ਅਜਿਹੇ ਅਧਿਆਪਕਾਂ ਨੂੰ ਮੌਜੂਦਾ ਬਦਲੀ ਪ੍ਰਕਿਰਿਆ ਵਿੱਚ ਯੋਗ ਮੰਨਦਿਆਂ ਬਦਲੀ ਪੋਰਟਲ ਨੂੰ ਮੁੜ ਖੋਲਣ ਅਤੇ ਅਧਿਆਪਕਾਂ ਨੂੰ ਰਜਿਸਟ੍ਰੇਸ਼ਨ ਦਾ ਮੁੜ ਮੌਕਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਬਦਲੀ ਨੀਤੀ ਤੋਂ ਬਾਹਰ ਰੱਖੇ ਮੁੱਖ ਅਧਿਆਪਕਾਂ (ਹੈਡਮਾਸਟਰਾਂ) ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਬਦਲੀਆਂ ਨੂੰ ਵੀ ਪੋਰਟਲ ਰਾਹੀਂ ਵਿਚਾਰਿਆ ਜਾਵੇ।
ਇਸ ਦੇ ਨਾਲ ਹੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਬਦਲੀ ਲਈ ਠਹਿਰ ਵਿੱਚ ਕੁਝ ਦਿਨਾਂ ਦੀ ਘਾਟ ਕਰਕੇ ਜਾਂ ਕੁਝ ਤਕਨੀਕੀ ਕਾਰਣਾਂ ਕਰਕੇ ਵੀ ਅਨੇਕਾਂ ਅਧਿਆਪਕ ਬਦਲੀਆਂ ਵਾਲੇ ਪੋਰਟਲ ‘ਤੇ ਰਜਿਸਟਰ ਹੀ ਨਹੀਂ ਕਰ ਸਕੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨ੍ਹਾਂ ਅਧਿਆਪਕਾਂ ਨੇ 2021 ਦੀਆਂ ਬਦਲੀਆਂ ਵਿੱਚ ਬਦਲੀ ਕਰਵਾਈ ਸੀ, ਪਰ ਵਿਭਾਗੀ ਕਾਰਣਾਂ ਕਰਕੇ ਉਨ੍ਹਾਂ ਦੀ ਫਾਰਗੀ ਦੇਰੀ ਨਾਲ ਕੀਤੀ ਗਈ ਸੀ, ਅਜਿਹੇ ਅਧਿਆਪਕਾਂ ਨੂੰ ਇਸ ਵਾਰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ 2021-22 ਸੈਸ਼ਨ ਵਿੱਚ ਬਦਲੀਆਂ ਕਰਵਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਸੈਸ਼ਨ 2023-24 ਵਿੱਚ ਬਦਲੀ ਲਈ ਯੋਗ ਮੰਨ ਕੇ ਬਦਲੀ ਲਈ ਮੌਕਾ ਦਿੱਤਾ ਜਾਵੇ, ਪਦਉੱਨਤ ਹੋਏ ਅਧਿਆਪਕਾਂ ਅਤੇ ਆਪਸੀ ਬਦਲੀ ਵਾਲੇ ਅਧਿਆਪਕਾਂ ਨੂੰ ਠਹਿਰ ਦੀ ਛੋਟ ਦਿੰਦੇ ਹੋਏ ਅਤੇ ਕਿਸੇ ਕਾਰਣ ਰਹਿ ਗਏ ਅਧਿਆਪਕਾਂ ਨੂੰ ਬਦਲੀ ਪੋਰਟਲ ‘ਤੇ ਰਜਿਸਟਰੇਸ਼ਨ ਦਾ ਇੱਕ ਹੋਰ ਮੌਕਾ ਦਿੰਦੇ ਹੋਏ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ

Related Articles

Leave a Comment