ਜ਼ੀਰਾ/ ਫਿਰੋਜ਼ਪੁਰ 15 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ)
ਬਾਰ ਕੌਂਸਿਲ ਪੰਜਾਬ ਅਤੇ ਹਰਿਆਣਾ ਦੇ ਹੁਕਮਾ ਅਨੁਸਾਰ ਬਾਰ ਐਸੋਸੀਏਸ਼ਨ ਜ਼ੀਰਾ ਦੇ ਨਵੇਂ ਆਉਦੇਦਾਰਾਂ ਦੀ ਚੋਣ ਸਾਲ 2023-24 ਲਈ ਹੋਈ । ਜਿਸ ਵਿਚ ਸਰਬਸਮਿਤੀ ਨਾਲ ਐਡਵੋਕੇਟ ਹਰਗੁਰਬੀਰ ਸਿੰਘ ਗਿੱਲ ਨੂੰ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਸਿੱਧੂ ਵਾਈਸ ਪ੍ਰਧਾਨ, ਜਗਦੀਪ ਸਿੰਘ ਗਰੇਵਾਲ ਜਨਰਲ ਸਕੱਤਰ, ਅਮਨਦੀਪ ਸਿੰਘ ਕੰਬੋਜ਼ ਜੋਇੰਟ ਸਕੱਤਰ ਅਤੇ ਸਪਨਦੀਪ ਸਿੰਘ ਬਦੇਸ਼ਾ ਕੈਸ਼ੀਅਰ ਚੁਣੇ ਗਏ। ਜ਼ਿਕਰਯੋਗ ਹੈ ਕਿ ਪ੍ਰਧਾਨ ਗਿੱਲ ਪਹਿਲਾਂ ਵੀ ਕਈ ਵਾਰ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਬਹੁਤ ਹੀ ਵਧੀਆ ਨੇਚਰ ਵਾਲੇ ਵਿਅਕਤੀ ਹਨ।ਉਧਰ ਸਾਰੀ ਚੋਣ ਪ੍ਰਕਿਰਿਆ ਰਿਟਰਨਿੰਗ ਅਫਸਰ ਸ੍ਰੀ ਸੁਰਿੰਦਰ ਕੁਮਾਰ ਪਾਸੀ ਸੀਨੀਅਰ ਐਡਵੋਕੇਟ ਦੀ ਦੇਖ ਰੇਖ ਵਿਚ ਹੋਈ ਅਤੇ ਨਵੇਂ ਆਹੁਦੇਦਾਰਾਂ ਨੇ ਮਤੇ ਉਪਰੰਤ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਹਰਗੁਰਬੀਰ ਸਿੰਘ ਪ੍ਰਧਾਨ ਨੇ ਬਾਰ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹ ਤਨ ਮਨ ਨਾਲ ਬਾਰ ਦੇ ਭਲੇ ਲਈ ਅਤੇ ਕਾਨੂੰਨੀ ਤੌਰ ਤੇ ਸਮਾਜ ਦੇ ਭਲੇ ਲਈ ਕੰਮ ਕਰਨਗੇ। ਇਸ ਮੌਕੇ ਐਡਵੋਕੇਟ ਨਿਰਮਲ ਸਿੰਘ ਹੰਜਰਾ, ਐਡਵੋਕੇਟ ਹਰਵਿੰਦਰ ਸਿੰਘ, ਐਡਵੋਕੇਟ ਸਰਵਣ ਸਿੰਘ ਸੰਧੂ, ਐਡਵੋਕੇਟ ਸੁਰਿੰਦਰ ਕੁਮਾਰ ਸਿੰਗਲਾ, ਐਡਵੋਕੇਟ ਵਿਜੈ ਕੁਮਾਰ ਬਾਂਸਲ, ਐਡਵੋਕੇਟ ਪਰਮਜੀਤ ਧੰਜੂ, ਐਡਵੋਕੇਟ ਸਤੀਨ ਬਾਂਸਲ, ਐਡਵੋਕੇਟ ਗੌਰਵ ਪਾਸੀ, ਐਡਵੋਕੇਟ ਜਵਾਹਰਲਾਲ ਅਗਰਵਾਲ, ਐਡਵੋਕੇਟ ਬੀ.ਐੱਸ ਸੰਧੂ, ਐਡਵੋਕੇਟ ਜੀ.ਐੱਸ ਭੁੱਲਰ, ਐੱਚ.ਐੱਸ.ਸ਼ੇਰਗਿੱਲ, ਐੱਚ.ਐੱਸ. ਢਿੱਲੋਂ, ਰਾਜਨ ਲਾਂਬਾ, ਫ਼ਤਿਹਜੀਤ ਗੁੰਬਰ, ਇੰਦਰਜੀਤ ਧੰਜੂ, ਤਜਿੰਦਰ ਸਿੰਘ, ਸ਼ੇਰਰਣਧੀਰ, ਕੇ.ਐੱਸ.ਗਿੱਲ, ਕੇ.ਐੱਸ. ਢਿੱਲੋਂ, ਅਜੀਤ ਅਗਰਵਾਲ ਆਦਿ ਵਕੀਲ ਹਾਜ਼ਿਰ ਸਨ।