Home » ਵਾਰਡ ਨੰਬਰ 42 ਦੀ ਹਰ ਸਮੱਸਿਆ ਦੇ ਹਲ ਲਈ ਵਚਨਬੱਧ ਹਾਂ – ਤੁਲੀ

ਵਾਰਡ ਨੰਬਰ 42 ਦੀ ਹਰ ਸਮੱਸਿਆ ਦੇ ਹਲ ਲਈ ਵਚਨਬੱਧ ਹਾਂ – ਤੁਲੀ

by Rakha Prabh
10 views
ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਵਾਰਡ ਨੰਬਰ 42 ਦੀ ਸਿਰਕੱਢ ਮਹਿਲਾ ਆਪ ਆਗੂ ਪਿ੍ਰਤਪਾਲ ਕੌਰ ਤੁਲੀ ਦੀ ਅਗਵਾਈ ਹੇਠ ਅੱਜ ਵਾਰਡ ਦੇ ਵਸਨੀਕਾਂ ਦਾ ਇਕ ਵਫਦ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਵਾਰਡ ਦੀਆਂ ਵਿਕਾਸ ਨਾਲ ਸਬੰਧਤ ਮੁਸ਼ਕਲਾਂ ਸਬੰਧੀ ਇਕ ਮੰਗ ਪੱਤਰ ਜੋਗਿੰਦਰ ਸਿੰਘ ਮਾਨ ਨੂੰ ਦਿੰਦਿਆਂ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਵਾਉਣ ਦੀ ਅਪੀਲ ਕੀਤੀ ਗਈ। ਪਿ੍ਰਤਪਾਲ ਕੌਰ ਤੁਲੀ ਨੇ ਦੱਸਿਆ ਕਿ ਮੰਗ ਪੱਤਰ ਵਿਚ ਵਾਰਡ ਦੀਆਂ ਨਾਲੀਆਂ ਨੂੰ ਬੰਦ ਕਰਨ ਅਤੇ ਸੀਵਰੇਜ ਪਾਈਪ ਲਾਈਨ ਪਾ ਕੇ ਗੰਦੇ ਪਾਣੀ ਦੀ ਨਿਕਾਸੀ ਦੀ ਪੱਕੀ ਵਿਵਸਥਾ ਕਰਨ ਅਤੇ ਨਵੀਂਆਂ ਗਲੀਆਂ ਤੇ ਸਬ-ਗਲੀਆਂ ਦੀ ਨਵੇਂ ਸਿਰੇ ਤੋਂ ਉਸਾਰੀ ਸਬੰਧੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੋਗਿੰਦਰ ਸਿੰਘ ਮਾਨ ਨੇ ਵਾਰਡ ਵਾਸੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਮੈਡਮ ਤੁਲੀ ਨੇ ਕਿਹਾ ਕਿ ਉਹ ਵਾਰਡ ਨੰਬਰ 42 ਦੇ ਵਸਨੀਕਾਂ ਦੀ ਸੇਵਾ ਵਿਚ ਪੂਰੀ ਤਰ੍ਹਾਂ ਸਮਰਪਿਤ ਅਤੇ ਹਰ ਜਾਇਜ ਮੰਗ ਨੂੰ ਪੂਰਾ ਕਰਵਾਉਣ ਲਈ ਵਚਨਬੱਧ ਹਨ।

Related Articles

Leave a Comment