Home » ਅੰਮ੍ਰਿਤਸਰ ਦੀ ਪੁਲਿਸ ਚੌਂਕੀ ਵੱਲਾ ਵੱਲੋਂ 2 ਚੋਰੀ ਦੇ ਐਕਟਿਵਾ ਸਕੂਟੀਆਂ ਸਮੇਤ ਇੱਕ ਕਾਬੂ

ਅੰਮ੍ਰਿਤਸਰ ਦੀ ਪੁਲਿਸ ਚੌਂਕੀ ਵੱਲਾ ਵੱਲੋਂ 2 ਚੋਰੀ ਦੇ ਐਕਟਿਵਾ ਸਕੂਟੀਆਂ ਸਮੇਤ ਇੱਕ ਕਾਬੂ

by Rakha Prabh
27 views

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਸਬੀਰ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਵੱਲਾ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਰਣਜੀਤ ਸਿੰਘ ਵੱਲੋਂ ਸੂਚਨਾ ਦੇ ਅਧਾਰ ਪਰ ਨਾਕਾਬੰਦੀ ਨੇੜੇ ਮੌੜ ਮੜੀਆਂ, ਪਿੰਡ ਵੱਲਾ ਵਿਖੇ ਵਹਿਕਲਾਂ ਦੀ ਚੈਕਿੰਗ ਕਰਦੇ ਸਮੇਂ ਦੋਸ਼ੀ ਮਨਜੀਤ ਸਿੰਘ ਉਰਫ਼ ਸਾਜਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਸ਼ੁੱਕਰਚੱਕ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਚੋਰੀਂ ਦੀ ਐਕਟਿਵਾ ਸਕੂਟੀ ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾ ਨੰਬਰ 157 ਮਿਤੀ 2-7-2023 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ ਪਰ ਇੱਕ ਚੋਰੀ ਦੀ ਐਕਟਿਵਾ ਸਕੂਟੀ ਹੋਰ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment