Home » ਮਾਮਲਾ: ਪਾਣੀ ਵਾਲੀ ਟੈਂਕੀ ਸਾਫ ਕਰਦਿਆਂ ਚੋਕੀਦਾਰ ਦੀ ਮੌਤ ਦਾ

ਮਾਮਲਾ: ਪਾਣੀ ਵਾਲੀ ਟੈਂਕੀ ਸਾਫ ਕਰਦਿਆਂ ਚੋਕੀਦਾਰ ਦੀ ਮੌਤ ਦਾ

ਪੁਲਿਸ ਤੇ ਸੂਬਾ ਸਰਕਾਰ ਖ਼ਿਲਾਫ਼ ਅਧਿਆਪਕ ਜਥੇਬੰਦੀ ਵੱਲੋਂ ਨਾਅਰੇਬਾਜ਼ੀ,1 ਜੁਲਾਈ ਨੂੰ ਸਮੁਚੇ ਸਕੂਲ ਬੰਦ ਕਰਕੇ ਦਿੱਤਾ ਜਾਵੇਗਾ ਧਰਨਾ: ਅਧਿਆਪਕ ਜੱਥੇਬੰਦੀਆਂ

by Rakha Prabh
100 views

ਬੇਕਸੂਰ ਸਕੂਲ ਮੁੱਖੀ ਤੇ ਸਕੂਲ ਸਟਾਫ ਤੋ ਮਿਤ੍ਕ ਦੇ ਪਰਿਵਾਰ ਨੂੰ ਦਵਾਏ ਚਾਰ ਲੱਖ ਨਿੰਦਣਯੋਗ : ਆਗੂ

ਮੋਗਾ/ ਕੋਟ ਈਸੇ ਖਾਂ । ( ਤਰਸੇਮ ਸਚਦੇਵਾ )  ਧਰਮਕੋਟ ਅਤੇ ਕੋਟ ਈਸੇ ਖਾਂ ਰੋਡ ਤੇ ਸਥਿਤ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਗੇਟ ਅੱਗੇ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕਰਦਿਆਂ 1 ਜੁਲਾਈ 2024 ਨੂੰ ਸਕੂਲਾਂ ਨੂੰ ਜੰਦਰੇ ਲਗਾ ਕੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਮੋਗਾ ਦੇ ਜਿਲਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ,ਡੀ ਟੀ ਐਫ ਸੀਨੀਅਰ ਮੀਤ ਪ੍ਰਧਾਨ ਸਵਰਨ ਦਾਸ , ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਹਰਭਗਵਾਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਅਤੇ ਜਿਲਾ ਸਿੱਖਿਆ ਦਫਤਰ ਸੈਕੰਡਰੀ ਮੋਗਾ ਵੱਲੋ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਇਕ ਪੱਤਰ ਜਾਰੀ ਕਰਕੇ ਮਿਡ ਡੇ ਮੀਲ ਨਾਲ ਸੰਬੰਧਤ ਬਰਤਨ ਅਤੇ ਪਾਣੀ ਦੀਆਂ ਟੈਕੀਆ ਦੀ ਸਾਫ ਸਫਾਈ ਛੁੱਟੀਆਂ ਦੇ ਖਤਮ ਹੋਣ ਤੋ ਪਹਿਲਾਂ ਹੁਕਮ ਜਾਰੀ ਕੀਤੇ ਹਨ। ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਸਕੂਲ ਮੁੱਖੀ ਵੱਲੋ ਇਸ ਪੱਤਰ ਦੀ ਪਾਲਣਾ ਕਰਦਿਆਂ ਸਕੂਲ ਵਿੱਚ ਮਿਡ ਡੇ ਮੀਲ ਵਰਕਰ ਸਕੂਲ ਵਿੱਚ ਸਫਾਈ ਦਾ ਕੰਮ ਕਰ ਰਹੇ ਸਨ , ਇਸ ਦੌਰਾਨ ਚੌਕੀਦਾਰ ਜਤਿੰਦਰ ਕੁਮਾਰ ਦੀ ਗਰਮੀ ਲੱਗਣ ਕਾਰਨ ਕੁਦਰਤੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋ ਇਸ ਮੌਤ ਲਈ ਸਕੂਲ ਮੁਖੀ ਨੂੰ ਦੋਸ਼ੀ ਠਹਿਰਾਉਂਦਿਆਂ ਉਸ ਉਪਰ ਦਬਾਅ ਬਣਾ ਕੇ ਧੱਕੇ ਨਾਲ ਚਾਰ ਲੱਖ ਰੂਪੈ ਮਿਤ੍ਕ ਦੇ ਪਰਿਵਾਰ ਨੂੰ ਦਵਾਏ ਗਏ ਤੇ ਸਕੂਲ ਸਟਾਫ ਨੂੰ ਮਿਤ੍ਕ ਦੇ ਭੋਗਤੇ ਉਪਰ ਆਉਣ ਵਾਲਾ ਸਾਰਾ ਖਰਚਾ ਕਰਨ ਲਈ ਦਬਾਅ ਬਨਾਇਆ ਗਿਆ ,ਜੋ ਕਿ ਪ੍ਰਸ਼ਾਸ਼ਨ ਵੱਲੋਂ ਸਕੂਲ ਮੁਖੀ ਅਤੇ ਸਕੂਲ ਦੇ ਸਮੂਚੇ ਸਟਾਫ ਨਾਲ ਧੱਕਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਮੂਚਾ ਸਟਾਫ ਦੁੱਖ ਦੀ ਘੜੀ ਵਿੱਚ ਮਿਰਤਕ ਚੋਕੀਦਾਰ ਜਤਿੰਦਰ ਦੇ ਪਰਿਵਾਰ ਨਾਲ ਹਮਦਰਦੀ ਰੱਖਦਾ ਹੈ , ਪਰ ਸਕੂਲ ਮੁਖੀ ਤੋ ਧੱਕੇ ਨਾਲ ਪਰਚਾ ਦਰਜ ਦਾ ਦਬਾਅ ਬਣਾ ਕੇ ਚਾਰ ਲੱਖ ਦੀ ਵੱਡੀ ਰਕਮ ਅਗਰਾਉਣੀ ਸਕੂਲ ਮੁਖੀ ਤੇ ਸਟਾਫ ਨਾਲ ਬੇਇਨਸਾਫੀ ਕੀਤੀ ਗਈ ,ਜਿਸਦੀ ਸਮੂਹ ਅਧਿਆਪਕ ਜਥੇਬੰਦੀਆਂ ਨਿੰਦਾ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਜਾ ਪੰਜਾਬ ਸਰਕਾਰ ਵੱਲੋ ਮਿਤ੍ਕ ਦੇ ਪਰਿਵਾਰ ਨੂੰ ਵਿੱਤੀ ਮਦਦ ਕਰਨੀ ਬਣਦੀ ਹੈ । ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਮੋਗਾ ਜਿਲ੍ਹੇ ਦੀਆਂ ਸਮੂਚੀਆ ਅਧਿਆਪਕ ਜਥੇਬੰਦੀਆਂ 1 ਜੁਲਾਈ 2021 ਨੂੰ ਸਕੂਲ ਖੁਲੱਣ ਦੇ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ )ਕੋਟ ਈਸੇ ਖਾਂ ਨੂੰ ਜਿੰਦਰਾ ਲਾ ਕੇ ਸਵੇਰੇ ਤੋ ਹੀ ਸਕੂਲ ਮੁਖੀ ਅਤੇ ਸਕੂਲ ਸਟਾਫ ਨੂੰ ਇਨਸਾਫ਼ ਦਵਾਉਣ ਵਾਸਤੇ ਰੋਸ ਪ੍ਰਦਰਸ਼ਨ ਕਰਣਗੀਆ।
ਇਸ ਮੌਕੇ ਨਿਰਮਲਜੀਤ ਸਿੰਘ ਬਲਾਕ ਪ੍ਰਧਾਨ, ਰਾਕੇਸ਼ ਸਿੰਘ ਜ਼ਿਲ੍ਹਾ ਪ੍ਰਧਾਨ ਕੰਪਿਊਟਰ, ਈ. ਟੀ. ਟੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਮੀਤ ਰਾਏ, ਕੁਲਵਿੰਦਰ ਸਿੰਘ ਸੀ. ਐੱਚ.ਟੀ., ਸੋਹਣ ਸਿੰਘ, ਜੱਜਪਾਲ ਬਾਜੇਕੇ, ਗੁਰਪ੍ਰੀਤ ਅੰਮੀਵਾਲ, ਪ੍ਰਗਟਜੀਤ ਕਿਸ਼ਨਪੁਰਾ, ਸ਼ੁਮਾਰ ਸਿੰਘ ਬਰਾਮਕੇ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ ਸੈਦੋ ਕੇ, ਗੁਰਜੰਟ ਸਿੰਘ ਬਰਾਮਕੇ, ਗਗਨਦੀਪ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ਲੈਕਚਰਾਰ, ਦਿਲਬਾਗ ਸਿੰਘ, ਰਾਜ ਕੁਮਾਰ, ਕੁਲਵਿੰਦਰ ਸਿੰਘ, ਸਕੂਲ ਮੁੱਖੀ ਕਿਰਨਪਾਲ ਕੌਰ, ਅੰਜੂ ਬਾਲਾ, ਬਿੰਦਰਪਾਲ ਕੌਰ, ਰਮਨੀਤ ਕੌਰ, ਸੁਮਨਦੀਪ ਕੌਰ, ਮਨਦੀਪ ਕੌਰ, ਮਨਜੀਤ ਕੌਰ, ਦੀਪਇੰਦਰ ਕੌਰ, ਰਾਜਿੰਦਰ ਕੌਰ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।

You Might Be Interested In

Related Articles

Leave a Comment