ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਇਸ ਮੁਕੱਦਮਾਂ ਨੰਬਰ 65 ਮਿਤੀ 3-6-2023 ਜੁਰਮ 307/148/149 ਭ.ਦ., 25/27/54/59 A.Act, ਥਾਣਾ ਡੀ ਡਵੀਜਨ ਅੰਮ੍ਰਿਤਸਰ ਵਿੱਚ ਲੋੜੀਂਦਾ ਮੁੱਖ ਦੋਸ਼ੀ ਅਭੀਰਾਜ ਸਿੰਘ ਉਰਫ਼ ਅਭੀ ਪੁੱਤਰ ਲੇਟ ਗੁਰਦੀਪ ਸਿੰਘ ਪਹਿਲਵਾਨ ਮਿਤੀ 23-6-2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ 32 ਬੋਰ 2 ਰੌਦ ਜਿੰਦਾ 32 ਬੋਰ ਬਰਾਮਦ ਕੀਤਾ ਗਿਆ ਸੀ।
ਹੁਣ ਕੱਲ ਮਿਤੀ 28-6-2023 ਨੂੰ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਵੇਰਕਾ ਅੱਡੇ ਪਰ ਨਾਕਾਬੰਦੀ ਕਰਕੇ ਉੱਕਤ ਮੁਕੱਦਮੇ ਵਿੱਚ ਨਾਮਜ਼ਦ ਦੋਸ਼ੀ ਸੋਹਣ ਸਿੰਘ ਉਰਫ਼ ਸੋਨੂੰ ਮਹਾਜਨ ਅਤੇ ਗੁਰਦਿੱਤ ਸਿੰਘ ਉਰਫ਼ ਮਨੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋਂ ਬਾਕੀ ਰਹਿੰਦੇ ਦੋਸ਼ੀਆ ਦੇ ਟਿਕਾਣਿਆਂ ਦਾ ਪਤਾ ਲਗਾਕੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਮੁਕੱਦਮਾਂ ਮੁਦੱਈ ਸੁਰਜੀਤ ਸਿੰਘ ਉਰਫ਼ ਰਾਜੂ ਪੁੱਤਰ ਲੇਟ ਗੁਰਨਾਮ ਸਿੰਘ ਵਾਸੀ ਅੰਦਰੂਨ ਲੋਹਗੜ੍ਹ ਦੇ ਬਿਆਨ ਪਰ ਦਰਜ ਹੋਇਆ ਸੀ। ਜਿਸ ਵਿੱਚ ਮੁਦੱਈ ਨੇ ਦੱਸਿਆਂ ਕਿ ਮਿਤੀ 2/3-6–2023 ਦੀ ਦਰਮਿਆਨੀ ਰਾਤ ਨੂੰ ਅਭੀਰਾਜ ਸਿੰਘ ਉਰਫ਼ ਅਭੀ ਪੁੱਤਰ ਲੇਟ ਗੁਰਦੀਪ ਸਿੰਘ ਪਹਿਲਵਾਨ ਵੱਲੋਂ ਆਪਣੇ ਸਾਥੀਆ ਨਾਲ ਮਿਲਕੇ ਉਸ ਦੇ ਭਾਣਜੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਛਾਤੀ ਵਿੱਚ ਗੋਲੀਆਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਸਬੰਧੀ ਥਾਣਾ ਡੀ-ਡਵੀਜਨ ਵਿੱਚ ਉੱਕਤ ਮੁਕੱਦਮਾਂ ਦਰਜ ਕੀਤਾ ਗਿਆ ਸੀ।