Home » ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦੀ ਮੀਟਿੰਗ

ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦੀ ਮੀਟਿੰਗ

by Rakha Prabh
109 views

ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ ) ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦਫਤਰ ਨਗਰ ਕੌਂਸਲ ਜ਼ੀਰਾ ਵਿਖੇ ਜ਼ੀਰਾ ਦੇ ਪ੍ਰਧਾਨ ਦਮਨਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸੂਬਾ ਪ੍ਰਧਾਨ ਅਮਨਦੀਪ ਸਿੰਘ ਦਰਗਨ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਮੀਟਿੰਗ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਨਦੀਪ ਸਿੰਘ ਦਰਗੁਣ ਨੇ ਕਿਹਾ ਕਿ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਮੀਟਿੰਗ ਵਿਚ ਮੁਲਾਜ਼ਮ ਦੀਆਂ ਮੰਗਾਂ ਨੂੰ ਲੈ ਕੇ ਕੱਲ ਨੂੰ ਹੋਣ ਜਾ ਰਹੀ ਰੀਜਨ ਪੱਧਰੀ ਮੀਟਿੰਗ ਵਿੱਚ ਮੁੱਦੇ ਰੱਖਣ ਸਬੰਧੀ ਏਜੰਡਾ ਤਿਆਰ ਕੀਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸਿੰਘ ਜ਼ੀਰਾ ਨੇ ਦੱਸਿਆ ਕਿ ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦੀ ਜ਼ੀਰਾ ਇਕਾਈ ਦੇ ਪ੍ਰਧਾਨ ਦਮਨਜੀਤ ਸ਼ਰਮਾ ਹੀ ਆਪਣੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦੇ ਮੈਂਬਰ ਵੀ ਨਹੀਂ ਹਨ, ਵੱਲੋਂ ਆਊਟਸੋਰਸ ਜ਼ੀਰਾ ਦੇ ਦਫਤਰ ਨਗਰ ਕੌਂਸਲ ਵਿਖੇ ਮੀਟਿੰਗ ਦੌਰਾਨ ਮੁਲਾਜ਼ਮਾਂ ਨੂੰ ਨਾਲ ਲੈ ਕੇ ਚੋਣਾਂ ਕੀਤੀਆਂ ਗਈਆਂ ਹਨ। ਉਸ ਨਾਲ ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਦਾ ਕੋਈ ਸਬੰਧ ਨਹੀਂ ਹੈ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਵੱਲੋਂ ਕੱਲ ਮੋਗਾ ਵਿਖੇ ਹੋਣ ਵਾਲੀ ਮੀਟਿੰਗ ਵਿਚ ਰੀਜਨ ਦੇ ਸਮੂਹ ਅਹੁਦੇਦਾਰਾਂ ਨੂੰ ਹਾਜ਼ਰ ਹੋਣ ਲਈ ਮੀਡੀਆ ਰਾਹੀਂ ਬੇਨਤੀ ਵੀ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ, ਮਨਿੰਦਰ ਸਿੰਘ ਕਲਰਕ, ਰੋਹਿਤ ਕੁਮਾਰ,ਮਨਦੀਪ ਕੌਰ, ਜਸਲੀਨ ਕੌਰ, ਸੋਨੂੰ ਬਾਲਾ ਅਤੇ ਆਕਾਸ਼ ਸ਼ਰਮਾ ਤੋਂ ਇਲਾਵਾ ਮੈਡਮ ਕੁਲਵਿੰਦਰ ਕੌਰ, ਹਰਪਾਲ ਸਿੰਘ ਅਤੇ ਸੈਨੀਟੇਸ਼ਨ ਸੁਪਰਡੈਂਟ ਰਮਨ ਕੁਮਾਰ ਵੀ ਹਾਜ਼ਰ ਸਨ।

Related Articles

Leave a Comment