Home » ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਹੋਈ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਹੋਈ ਮੀਟਿੰਗ

by Rakha Prabh
92 views

ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ ) ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਰਜਿ ਦੀ ਇੱਕ ਅਹਿਮ ਮੀਟਿੰਗ ਕਸਬਾ ਮੱਖੂ ਦੇ ਗੁਰਦੁਆਰਾ ਬਾਬਾ ਕਰਮ ਚੰਦ ਬਾਠਾ ਵਾਲਾ ਵਿਖੇ ਹੋਈ,ਇਸ ਮੀਟਿੰਗ ਵਿੱਚ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸਾਹ ਵਾਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੌਮੀ ਪ੍ਰਧਾਨ ਖੋਸਾ ਨੇ ਜਥੇਬੰਦੀ ਦੇ ਆਗੂਆਂ ਨਾਲ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਪਿਛਲੇ 140 ਦਿਨਾਂ ਤੋਂ ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋ ਸਾਝੇ ਤੌਰ ਤੇ ਹਰਿਆਣਾ ਦੇ ਬਾਰਡਰਾ ਤੇ ਵੱਡਾ ਸਘੰਰਸ਼ ਚੱਲ ਰਿਹਾ ਹੈ,ਇਹ ਸਘੰਰਸ਼ ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਜਾਰੀ ਰਹੇਗਾ, ਪ੍ਰਧਾਨ ਖੋਸਾ ਨੇ ਅੱਗੇ ਦੱਸਿਆ ਕਿ ਜੋ ਪਿਛਲੇ ਦਿਨੀਂ ਸ਼ੰਭੂ ਬਾਰਡਰ ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵਲੋਂ ਕਿਸਾਨਾਂ ਦੀ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ,ਪਰ ਸਟੇਜ ਤੇ ਸ਼ਾਮਿਲ ਕਿਸਾਨਾਂ, ਮਜ਼ਦੂਰਾਂ ਦੇ ਏਕੇ ਕਾਰਨ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ,ਇਸ ਮਸਲੇ ਤੇ ਕੇਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਖੋਸਾ ਨੇ ਕਿਹਾ ਕਿ ਪੰਜਾਬ ਦੀ ਹੱਦ ਵਿਚ ਬੈਠੇ ਕਿਸਾਨਾਂ, ਮਜ਼ਦੂਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਜੇ ਸਘੰਰਸ਼ ਕਰ ਰਹੇ ਕਿਸਾਨਾਂ, ਮਜਦੂਰਾਂ ਨੂੰ ਕਿਸੇ ਕਿਸਮ ਦੀ ਵੀ ਦਿਕਤ ਆਈ ਤਾ ਇਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ,ਇਸ ਮੌਕੇ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਬਾਡਡਰਾ ਤੇ ਚੱਲ ਰਹੇ ਸਘੰਰਸ਼ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਖਨੌਰੀ ਬਾਰਡਰ ਤੇ ਬੀ ਕੇ ਯੂ ਖੋਸਾ ਦੀ ਇਕਾਈ ਸ਼ੇਰਗੜ ਜਿਲਾ ਸੰਗਰੂਰ ਵਲੋ 13 ਫਰਵਰੀ ਤੋਂ ਚੱਲ ਰਹੇ ਲੰਗਰ ਵਿੱਚ ਵੱਧ ਤੋਂ ਵੱਧ ਰਸਦਾ ਦੀ ਸੇਵਾ ਭੇਜਣ ਦੀ ਅਪੀਲ ਕੀਤੀ,ਇਸ ਮੌਕੇ ਸੂਬੇ ਦੇ ਆਗੂ ਫਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ, ਰਮਨਦੀਪ ਕੌਰ ਮਰਖਾਈ ਸੂਬਾ ਆਗੂ ਇਸਤਰੀ ਵਿੰਗ,ਜਸਵੀਰ ਸਿੰਘ ਝਾਮਕਾ ਮੀਤ ਪ੍ਰਧਾਨ, ਜਸਬੀਰ ਸਿੰਘ ਢੋਲੇਵਾਲਾ ਮੀਤ ਪ੍ਰਧਾਨ, ਜਗਜੀਤ ਸਿੰਘ ਰਣੀਆਂ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਰਟੌਲ ਰੋਹੀ ਕਮੇਟੀ ਮੈਂਬਰ, ਸਤਿਨਾਮ ਸਿੰਘ ਮੋਰ ਕਰੀਮਾਂ ਸੂਬਾ ਆਗੂ, ਹਰਨੇਕ ਸਿੰਘ ਲਾਦੀਆ ਮੀਤ ਪ੍ਰਧਾਨ, ਕਾਕਾ ਸਿੰਘ ਮੁੰਨਣ ਸੂਬਾ ਆਗੂ,ਪ੍ਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਗੁਰਜੰਟ ਸਿੰਘ ਧੂੜਕੋਟ ਜਿਲਾ ਪ੍ਰਧਾਨ ਫਰੀਦਕੋਟ,ਸਕਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਦਲੀਪ ਸਿੰਘ ਸੰਧੂ ਜ਼ਿਲ੍ਹਾ ਜਰਨਲ ਸਕੱਤਰ, ਕ੍ਰਿਪਾਲ ਸਿੰਘ ਛੂਛਕ ਜ਼ਿਲ੍ਹਾ ਪ੍ਰੈਸ ਸਕੱਤਰ, ਸੁਰਜੀਤ ਸਿੰਘ ਵਜੀਦਪੁਰ ਜ਼ਿਲ੍ਹਾ ਖਜਾਨਚੀ, ਚਮਕੌਰ ਸਿੰਘ ਰਟੌਲ ਰੋਹੀ ਜਿਲਾ ਸੀਨੀਅਰ ਮੀਤ ਪ੍ਰਧਾਨ,ਮੇਲਾ ਸਿੰਘ ਹਰਦਾਸ ਜ਼ਿਲ੍ਹਾ ਮੀਤ ਪ੍ਰਧਾਨ, ਕੱਕਾ ਸਿੰਘ ਉਮਰੀਆਣਾ ਜਿਲਾ ਆਗੂ ਮੋਗਾ, ਬਲਜਿੰਦਰ ਸਿੰਘ ਜ਼ਿਲ੍ਹਾ ਬੁਲਾਰਾ, ਸੁਖਵੀਰ ਸਿੰਘ ਜੀਰਾ ਬਲਾਕ ਪ੍ਰਧਾਨ, ਲੰਬਰਦਾਰ ਲਖਬੀਰ ਸਿੰਘ ਸਾਹ ਵਾਲਾ ਸਲਾਹਕਾਰ ਬਲਾਕ ਜੀਰਾ ਆਦਿ ਹਾਜ਼ਰ ਸੱਨ

Related Articles

Leave a Comment