Home » ਵਧੀਕ ਡਾਇਰੈਕਟਰ ਜਨਰਲ ਵੱਲੋਂ ਅੰਮ੍ਰਿਤਸਰ ਦਾ ਦੌਰਾ

ਵਧੀਕ ਡਾਇਰੈਕਟਰ ਜਨਰਲ ਵੱਲੋਂ ਅੰਮ੍ਰਿਤਸਰ ਦਾ ਦੌਰਾ

ਐਨਸੀਸੀ ਕੈਡਿਟਾਂ ਨੂੰ ਖੇਤਰ ਅਤੇ ਭਾਸ਼ਾ ਵਰਗੇ ਵਖਰੇਵਿਆਂ ਨੂੰ ਛੱਡ ਕੇ ਟੀਮ ਵਜੋਂ ਕੰਮ ਕਰਨ ਦੀ ਲੋੜ- ਮੇਜਰ ਜਨਰਲ

by Rakha Prabh
7 views
ਅੰਮ੍ਰਿਤਸਰ 21 ਮਾਰਚ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ)
ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਸੈਨਾ ਮੈਡਲ, ਐਡੀਸ਼ਨਲ ਡਾਇਰੈਕਟਰ ਜਨਰਲ ਐਨਸੀਸੀ ਪੰਜਾਬ,ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ 20 ਅਤੇ 21 ਮਾਰਚ 2024 ਨੂੰ ਐਨਸੀਸੀ ਗਰੁੱਪ ਹੈੱਡਕੁਆਰਟਰ, ਅੰਮ੍ਰਿਤਸਰ ਦਾ ਦੌਰਾ ਕੀਤਾ। ਅੰਮ੍ਰਿਤਸਰ ਪਹੁੰਚਣ ‘ਤੇ ਇਹਨਾਂ ਦਾ ਸਵਾਗਤ ਬ੍ਰਿਗੇਡੀਅਰ ਕੇ.ਐਸ.ਬਾਵਾ, ਗਰੁੱਪ ਕਮਾਂਡਰ (ਐਨ.ਸੀ.ਸੀ.) ਅੰਮ੍ਰਿਤਸਰ ਨੇ ਕੀਤਾ। ਪਹਿਲੇ ਦਿਨ ਏਡੀਜੀ ਨੇ ਏਅਰ ਸਕੈਡਰਨ ਅਤੇ ਨੇਵਲ ਯੂਨਿਟ ਦਾ ਦੌਰਾ ਕੀਤਾ ਅਤੇ ਦਿਨ ਦੀ ਸਮਾਪਤੀ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਦੀ ਯਾਦ ਉੱਤੇ  ਫੁੱਲਮਾਲਾ ਚੜ੍ਹਾ ਕੇ ਕੀਤੀ। ਅੱਜ ਜਨਰਲ ਅਫ਼ਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਐਨਸੀਸੀ ਕੈਡਿਟਾਂ, ਅਸੋਸੀਏਟ ਐਨਸੀਸੀ ਅਫ਼ਸਰਾਂ, ਕੇਅਰਟੇਕਰ, ਐਨਸੀਸੀ ਗਰੁੱਪ ਦੇ ਅਫ਼ਸਰਾਂ ਅਤੇ ਸਥਾਈ ਇੰਸਟ੍ਰਕਟਰ ਸਟਾਫ਼ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਐਸ.ਐਮ., ਏ.ਡੀ.ਜੀ., ਪੀ.ਐਚ.ਐਚ.ਐਂਡ.ਸੀ ਡਾਇਰੈਕਟੋਰੇਟ ਨੇ ਕੈਡਿਟਾਂ ਨੂੰ ਚਰਿੱਤਰ ਪਰਿਪੱਕਤਾ ਅਤੇ ਨਿਰਸਵਾਰਥ ਸੇਵਾ ਦੇ ਨਾਲ-ਨਾਲ ਅਨੁਸ਼ਾਸਨ ਅਤੇ ਆਚਰਣ ਦੇ ਉੱਚੇ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਨ, ਆਪਸੀ ਸਾਂਝ ਦੀ ਭਾਵਨਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਖੇਤਰ, ਭਾਸ਼ਾ, ਜਾਤ ਅਤੇ ਧਰਮ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਟੀਮ ਵਰਕ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ। ਉਹਨਾ ਅੱਗੇ ਕਿਹਾ ਕਿ ਐਨ.ਸੀ.ਸੀ. ਦਾ ਉਦੇਸ਼ ਕੈਡਿਟਾਂ ਦੇ ਸਵੈ-ਵਿਸ਼ਵਾਸ ਨੂੰ ਵਧਾਉਣਾ ਅਤੇ ਸਾਡੇ ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਉਤਸਾਹਿਤ ਕਰਨਾ ਹੈ। ਜਨਰਲ ਅਫ਼ਸਰ ਨੇ ਐਨ.ਸੀ.ਸੀ. ਗਰੁੱਪ ਅੰਮ੍ਰਿਤਸਰ ਅਤੇ ਇਸ ਦੀਆਂ ਇਕਾਈਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕੈਡਿਟਾਂ ਨੂੰ ਐਨ.ਸੀ.ਸੀ ਗਤੀਵਿਧੀਆਂ ਦੇ ਨਾਲ-ਨਾਲ ਵਿੱਦਿਅਕ ਖੇਤਰ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਅਤੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਹ ਦੌਰਾ ਇੱਕ ਉਤਪ੍ਰੇਰਕ ਹੋਵੇਗਾ । ਉਹਨਾਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਸਿਖਲਾਈ ਅਤੇ ਪ੍ਰਸ਼ਾਸਕੀ ਪਹਿਲੂਆਂ ਵਿੱਚ ਪੁਨਰ-ਸੁਰਜੀਤੀ ਅਤੇ ਕੀਮਤੀ ਦਿਸ਼ਾ ਪ੍ਰਦਾਨ ਕਰਨ ਉੱਤੇ ਜ਼ੋਰ ਦਿੱਤਾ। ਗਰੁੱਪ ਕਮਾਂਡਰ ਅੰਮ੍ਰਿਤਸਰ ਵੱਲੋਂ ਵਾਈਸ ਚਾਂਸਲਰ ਸ ਜਸਪਾਲ ਸਿੰਘ ਸੰਧੂ ਦਾ ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਨ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕਰਨਲ ਅਲੋਕ ਧਾਮੀ, ਕਰਨਲ ਪੀਡੀਐਸ ਬਲ ਤੋਂ ਇਲਾਵਾ ਵੱਖ-ਵੱਖ ਐਨਸੀਸੀ ਯੂਨਿਟਾਂ ਦੇ ਕਮਾਂਡਿੰਗ ਅਫ਼ਸਰ, ਲੈਫਟੀਨੈਂਟ ਡਾ. ਅਨਿਲ ਕੁਮਾਰ, ਲੈਫਟੀਨੈਂਟ ਅੰਮ੍ਰਿਤਪਾਲ ਸਿੰਘ, ਕੈਪਟਨ ਮਨੀਸ਼ ਗੁਪਤਾ, ਲੈਫਟੀਨੈਂਟ ਪ੍ਰਦੀਪ ਕਾਲੀਆ ਆਦਿ ਐਨਸੀਸੀ ਅਫ਼ਸਰ ਅਤੇ ਵੱਖ-ਵੱਖ ਯੂਨਿਟਾਂ ਦੇ ਸੂਬੇਦਾਰ ਮੇਜਰ ਹੋਰ ਐਨਸੀਸੀ ਸਟਾਫ਼ ਅਤੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨਸੀਸੀ ਕੈਡਟ ਹਾਜ਼ਰ ਸਨ।

Related Articles

Leave a Comment