Home » ਮਣੀਪੁਰ ਵਿੱਚ ਹੋਈ ਘਟਨਾ ਦੀ ਇਤਰਾਜਯੋਗ ਵੀਡੀਓ ਵਾਇਰਲ ਹੋਣ ਨਾਲ ਪੂਰੇ ਭਾਰਤ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ : ਡਾ ਐਮ ਜਮੀਲ ਬਾਲੀ

ਮਣੀਪੁਰ ਵਿੱਚ ਹੋਈ ਘਟਨਾ ਦੀ ਇਤਰਾਜਯੋਗ ਵੀਡੀਓ ਵਾਇਰਲ ਹੋਣ ਨਾਲ ਪੂਰੇ ਭਾਰਤ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ : ਡਾ ਐਮ ਜਮੀਲ ਬਾਲੀ

by Rakha Prabh
18 views

ਹੁਸ਼ਿਆਰਪੁਰ 23 ਜੁਲਾਈ ( ਤਰਸੇਮ ਦੀਵਾਨਾ ) ਮਣੀਪੁਰ ਵਿੱਚ ਹੋਈ ਘਟਨਾ ਦੀ ਇਤਰਾਜਯੋਗ ਵੀਡੀਓ ਵਾਇਰਲ ਹੋਣ ਨਾਲ ਪੂਰੇ ਭਾਰਤ ਦੇਸ਼ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐਮ ਡੀ ਅਤੇ ਪ੍ਰਸਿੱਧ ਸਮਾਜ ਸੇਵਕ ਡਾ ਐਮ ਜਮੀਲ ਬਾਲੀ ਨੇ ਪੱਤਰਕਾਰਾ ਨਾਲ ਕੀਤਾ ਉਹਨਾ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ  ਉਸ ਭਾਰਤ ਦੇਸ਼ ਵਿੱਚ ਰਹਿੰਦੇ ਹਾਂ ਧੀਆ ਭੈਣਾ ਦੀ ਪੱਤ ਲੁੱਟੀ ਜਾਦੀ ਹੈ ਜੱਗ ਜਨਨੀ ਔਰਤ ਨੂੰ ਸ਼ਰੇਆਮ ਨੰਗਿਆ ਕਰਕੇ ਘੁਮਾਇਆ ਜਾਦਾ ਹੈ ਉਹਨਾ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਥੇ ਹੀ ਭਾਰਤ ਦੇਸ਼ ਦੇ ਮਣੀਪੁਰ ਵਿੱਚ ਕੁੱਝ ਦਰਿੰਦਿਆ ਵੱਲੋਂ ਔਰਤਾ ਨਾਲ ਪਹਿਲਾਂ  ਜਬਰਜਨਾਹ ਕਰ ਫਿਰ ਉਨ੍ਹਾਂ ਨੂੰ ਨੰਗਾ ਕਰਕੇ ਘਮਾਉਣ ਦੀ ਵੀਡੀਓ  ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਅੱਜ ਪੂਰੇ ਭਾਰਤ ਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ !ਉਹਨਾ  ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਸ਼ਬਦਾਂ ਦਾ ਵਾਰ ਕਰਦੇ ਹੋਏ ਕਿਹਾ ਕਿ ਮਣੀਪੁਰ ਵਿੱਚ ਹਿੰਸਾ ਨੂੰ ਲੈ ਕੇ ਜੇਕਰ ਕੇਂਦਰ ਸਰਕਾਰ ਨੇ ਪਹਿਲਾਂ ਹੀ ਕੋਈ ਵੱਡਾ ਐਕਸ਼ਨ ਲਿਆ ਹੁੰਦਾ ਤਾਂ  ਇਹੋ ਜਿਹੀ ਘਿਣਾਉਣੀ ਹਰਕਤ ਕਰਨ ਦੀ ਕਿਸੇ ਦੀ ਵੀ ਜੁਅਰਤ ਨਾ ਪੈੰਦੀ !ਉਨ੍ਹਾਂ ਨੇ ਕਿਹਾ ਕਿ ਭਾਰਤ ਦੇਸ਼ ਅੱਜ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ!ਉਸਦਾ ਭੁਗਤਾਨ ਦੇਸ਼ ਦੀਆਂ ਬੇਟੀਆਂ ਨੂੰ ਕਰਨਾ ਪੈ ਰਿਹਾ ਹੈ! ਉਹਨਾ ਕੇਂਦਰ ਸਰਕਾਰ ਤੋ ਮੰਗ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦਰਿੰਦਿਆ ਵੱਲੋਂ ਔਰਤਾ ਨਾਲ ਬਲਾਤਕਾਰ ਕਰ ਉਨ੍ਹਾਂ ਦੇ ਕੱਪੜੇ ਉਤਾਰ ਕੇ ਨੰਗਾ ਕਰ ਘੁਮਾਇਆ ਗਿਆ ਉਨ੍ਹਾਂ ਦਰਿੰਦਿਆ ਨੂੰ ਚੋਰਾਹੇ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚ ਵੀ ਨਾ ਸਕੇ! ਉਹਨਾ ਕਿਹਾ  ਕਿ ਅੋਰਤਾ ਨੂੰ ਮਾਣ ਸਨਮਾਨ ਦੇਣ ਦੀ ਗਲ ਤਾਂ ਦੂਰ ਭਾਰਤ ਦੇਸ਼ ਵਿੱਚ ਤਾਂ ਔਰਤਾ ਵੀ ਸੁਰੱਖਿਅਤ ਨਹੀਂ ਹਨ! ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕੇ ਸਭ ਤੋ ਪਹਿਲਾਂ ਭਾਰਤ ਵਿੱਚ ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ !

Related Articles

Leave a Comment