Home » ਭਾਜਪਾ ਨੇ ਮੀਟਿੰਗ ਕੀਤੀ, ਅਤੇ ਪ੍ਰਸ਼ਾਸਨ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ

ਭਾਜਪਾ ਨੇ ਮੀਟਿੰਗ ਕੀਤੀ, ਅਤੇ ਪ੍ਰਸ਼ਾਸਨ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ

by Rakha Prabh
14 views
ਸਰਦੂਲਗੜ੍ਹ, 23 ਜੁਲਾਈ (ਕੁਲਵਿੰਦਰ ਕੜਵਲ)
ਭਾਜਪਾ ਜ਼ਿਲ੍ਹਾ ਮਾਨਸਾ ਦੀ ਟੀਮ ਦੀ ਮੀਟਿੰਗ ਮੰਡਲ ਪ੍ਰਧਾਨ ਜੈਪਾਲ ਖੈਰਾ ਦੀ ਅਗਵਾਈ ਹੇਠ ਸਰਦੂਲਗੜ੍ਹ ਵਿੱਚ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਭੋਲਾ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਗੋਮਾ ਰਾਮ ਕਰੰਡੀ, ਜ਼ਿਲ੍ਹਾ ਫਰੰਟ ਅਤੇ ਮੰਡਲ ਪ੍ਰਧਾਨ ਉਚੇਚੇ ਤੌਰ ‘ਤੇ ਪਹੁੰਚੇ। ਮੀਟਿੰਗ ਵਿੱਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਪਾਰਟੀ ਦੇ ਸਮੂਹ ਜਿੰਮੇਵਾਰ ਵਰਕਰਾਂ ਨੂੰ ਹਰ ਲੋੜਵੰਦ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਭਾਜਪਾ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਪਹਿਲ ਦੇ ਆਧਾਰ ’ਤੇ ਮਦਦ ਕੀਤੀ ਜਾਵੇ। ਇਸ ਮੌਕੇ ਬੋਲਦਿਆਂ ਗੋਮਾ ਰਾਮ ਕਰੰਡੀ ਨੇ ਇਸ ਆਫ਼ਤ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਦੂਲਗੜ੍ਹ ਸਰਕਲ ਇੰਚਾਰਜ ਅਮਰਜੀਤ ਸਿੰਘ ਕਟੋਦੀਆ, ਜ਼ਿਲ੍ਹਾ ਕੈਸ਼ੀਅਰ ਦਲਜੀਤ ਦਰਸੀ ,ਮੇਹਲਾ ਮੋਰਚਾ ਜਿਲਾ ਪ੍ਰਧਾਨ ਅਨਾਮਿਕਾ ਗਰਗ, ਰਾਮ ਚੰਦਰ, ਪਵਨ ਕੁਮਾਰ, ਸੁਭਾਸ਼, ਗੁਰਪ੍ਰੀਤ ਸਿੰਘ, ਪੱਪੂ ਖ਼ਾਨ, ਸੋਨੂੰ ਸੋਕਰਾ ਵਾਲਾ , ਮਦਨ ਲਾਲ, ਕ੍ਰਿਸ਼ਨ ਖੈਰਾ, ਗੋਬਿੰਦ ਜੈਨ, ਨਿਰਮਲ ਜੈਨ, ਰਾਜੀਵ ਕਾਹਨੇਵਾਲਾ, ਕੁਲਦੀਪ, ਜਗਜੀਤ ਸਿੰਘ ਬੇਅੰਤ ਨਗਰ, ਸ਼ਾਲੂ ਸੋਨੀ, ਆਦਿ ਹਾਜਰ ਸਨ।

Related Articles

Leave a Comment