Home » ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ ਅਤੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਹਰਿਦੁਆਰ ਦੇ ਸਾਰੇ ਪ੍ਰੋਜੈਕਟ ਪੁਰਾਤਨ ਸੁਸਾਇਟੀ ਅਨੁਸਾਰ ਅਨੁਸ਼ਾਸਨ ਤੇ ਪਾਰਦਰਸ਼ੀ ਪ੍ਰਬੰਧਾਂ ਹੇਠ ਚੱਲ ਰਹੇ ਹਨ : ਸਾਧੂ ਸਮਾਜ

ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ ਅਤੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਹਰਿਦੁਆਰ ਦੇ ਸਾਰੇ ਪ੍ਰੋਜੈਕਟ ਪੁਰਾਤਨ ਸੁਸਾਇਟੀ ਅਨੁਸਾਰ ਅਨੁਸ਼ਾਸਨ ਤੇ ਪਾਰਦਰਸ਼ੀ ਪ੍ਰਬੰਧਾਂ ਹੇਠ ਚੱਲ ਰਹੇ ਹਨ : ਸਾਧੂ ਸਮਾਜ

ਸਰਕਾਰ ਗੁਰੂ ਰਵਿਦਾਸਝੀ ਦੇ ਅਸਥਾਨਾਂ, ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਣਾਏ-ਸੰਤ ਸਰਵਣ ਦਾਸ ਬੋਹਣ,ਸੰਤ ਨਿਰਮਲ ਦਾਸ ਬਾਬੇਜੌੜੇ ।

by Rakha Prabh
7 views

ਹੁਸ਼ਿਆਰਪੁਰ 23 ਜੁਲਾਈ ( ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ  ਦੀ ਪ੍ਰਧਾਨਗੀ ਹੇਠ ਡੇਰਾ ਸੰਤ ਨਰਾਇਣ ਦਾਸ ਬਾਬੇ ਕਲਰਾਂ ਸ਼ੇਰਪੁਰ ਢਕੋਂ ਵਿਖੇ ਹੋਈ। ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਨੇ ਸੁਸਾਇਟੀ ਦੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ,ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਸੀ ਬੀ ਐਸ ਈ ਚੂਹੜਵਾਲੀ,ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਹਰਿਦੁਆਰ, ਸ੍ਰੀ ਖੁਰਾਲਗੜ ਸਾਹਿਬ ਵਿਖੇ ਸੁਸਾਇਟੀ ਦੇ ਪ੍ਰੋਜੈਕਟਾਂ ਦੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟਾਈ। ਇਸ ਮੌਕੇ ਸੰਤ ਸਰਵਣ ਦਾਸ ਬੋਹਣ,ਸੰਤ ਨਿਰਮਲ ਦਾਸ ਬਾਬੇ ਜੌੜੇ ਨੇ ਸਾਂਝੇ ਬਿਆਨ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.)ਪੰਜਾਬ ਦੀ ਦੇਖ ਰੇਖ ਚੱਲ ਰਹੇ ਗੁਰੂ ਰਵਿਦਾਸ ਅਸਥਾਨਾਂ, ਸੰਸਥਾਵਾਂ, ਪ੍ਰੋਜੈਕਟਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਸ਼ੋਸ਼ਲ ਮੀਡੀਏ ਤੋਂ ਮਿਲੀ ਜਾਣਕਾਰੀ ਰਾਹੀਂ ਸੁਸਾਇਟੀ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਸ਼ਰਾਰਤੀ ਅਨਸਰ ਇਨਾਂ ਸੰਸਥਾਵਾਂ ਤੇ ਜਬਰੀ ਕਬਜਾ ਕਰਨ ਦੀਆਂ ਧਮਕੀਆਂ ਸ਼ਰੇਆਮ ਦੇ ਰਹੇ ਹਨ। ਸੁਸਾਇਟੀ ਵਲੋਂ ਪੰਜਾਬ ਦੇ ਗਵਰਨਰ ਸਾਹਿਬ, ਮੁੱਖ ਮੰਤਰੀ ਸਾਹਿਬ, ਡੀ. ਜੀ.ਪੀ.ਪੰਜਾਬ ਪੁਲਿਸ, ਚੀਫ ਸੈਕਟਰੀ ਪੰਜਾਬ, ਆਈ ਜੀ ਸਾਹਿਬ ਜਲੰਧਰ ਰੇਂਜ ਨੂੰ ਅਪੀਲ ਕੀਤੀ ਹੈ ਕਿ ਇਨਾਂ ਧਮਕੀਆਂ ਦੇ ਮੱਦੇਨਜ਼ਰ ਗੁਰੂ ਰਵਿਦਾਸ ਅਸਥਾਨਾਂ, ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੌੜੇ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ, ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਹਰਿਦੁਆਰ, ਆਦਿ ਸਾਰੇ ਪ੍ਰੋਜੈਕਟ ਪੁਰਾਤਨ ਸੁਸਾਇਟੀ ਦੇ ਵਿਧੀ ਵਿਧਾਨ ਅਤੇ ਸਰਕਾਰ ਦੇ ਕਨੂੰਨਾਂ ਦੀ ਪਾਲਣਾ ਕਰਦੇ ਹੋਏ ਬੜੇ ਅਨੁਸ਼ਾਸਨ ਤੇ ਪਾਰਦਰਸ਼ੀ ਪ੍ਰਬੰਧਾਂ ਹੇਠ ਚੱਲ ਰਹੇ ਹਨ । ਇਨਾਂ ਪ੍ਰੋਜੈਕਟਾਂ ਦੀ ਸਮੀਖਿਆ ਲਈ ਹਰ ਮਹੀਨੇ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਮੁੱਖ ਦਫ਼ਤਰ ਚੂਹੜਵਾਲੀ ਵਿਖੇ ਬੁਲਾਈ ਜਾਂਦੀ ਹੈ ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ  ਸੁਸਾਇਟੀ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਹਾਜਰ ਹੁੰਦੇ ਹਨ।।                                                                           ਇਸ ਮੌਕੇ ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਨੇ ਸੰਗਤਾਂ ਨੂੰ ਬੇਨਤੀ ਕੀਤੀ ਉਹ ਕਿਸੇ ਵੀ ਪ੍ਰਕਾਰ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਕਿਸੇ ਪ੍ਰਕਾਰ ਦੇ ਸ਼ੰਕੇ ਨੂੰ ਦੂਰ ਕਰਨ ਲਈ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਸਾਹਿਬ ਨੂੰ ਮਿਲ ਸਕਦੇ ਹਨ।  ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ,ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਧਰਮਪਾਲ ਸ਼ੇਰਗੜ,ਸੰਤ ਮਨਜੀਤ ਦਾਸ ਹਿਮਾਚਲ, ਸੰਤ ਸਤਵਿੰਦਰ ਹੀਰਾ,ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ, ਸੰਤੋਸ਼ ਕੁਮਾਰੀ ਸੁਸਾਇਟੀ ਮੈਂਬਰ, ਬਿਲਡਿੰਗ ਇੰਚਾਰਜ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬੀਬੀ ਪੂਨਮ ਹੀਰਾ,ਸੰਤ ਬੀਬੀ ਕਮਲੇਸ਼ ਕੌਰ, ਸੰਤ ਬਲਵੀਰ ਧਾਂਦਰਾ ਜਨਰਲ ਸਕੱਤਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ,  ਸੰਤ ਸਤਨਾਮ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਬਲਕਾਰ ਸਿੰਘ ਤੱਗੜ ਵਡਾਲਾ,ਸੰਤ ਰਜੇਸ਼ ਦਾਸ ਬਜਵਾੜਾ, ਸੰਤ ਨਿਰੰਜਣ ਦਾਸ,ਸੰਤ ਗੁਰਮੀਤ ਦਾਸ ਪਿੱਪਲਾਂ ਵਾਲਾ, ਸੰਤ ਪ੍ਰਮੇਸ਼ਵਰੀ ਦਾਸ ਸੇਖੈ ਤੋਂ ਇਲਾਵਾ  ਵੀ ਹਾਜਰ ਸਨ।

Related Articles

Leave a Comment