ਹੁਸ਼ਿਆਰਪੁਰ 23 ਜੁਲਾਈ ( ਤਰਸੇਮ ਦੀਵਾਨਾ ) ਖੂਨਦਾਨ ਅਤੇ ਅੱਖਾਂ ਦਾਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅਤੇ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਅਤੇ ਇਸਦੀ ਜਾਗਰੂਕਤਾ ਦੇ ਕਾਰਨ ਇਸ ਮੁਹਿੰਮ ਨੂੰ ਬਹੁਤ ਹੁੰਗਾਰਾ ਮਿਲ ਰਿਹਾ ਹੈ । ਇਸ ਮੁਹਿੰਮ ਨੂੰ ਤੇਜ਼ ਕਰਨ ਚ ਲੱਗੀਆਂ ਹੋਈਆਂ ਸਾਰੀਆਂ ਜਥੇਬੰਦੀਆ ਦੀ ਸਲਾਘਾ ਕਰਨੀ ਬਣਦੀ ਹੈ । ਕਿਉਕਿ ਰੋਸ਼ਨੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹਨਾ ਗੱਲਾ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜ਼ਨ ਸਿੰਘ ਧੁੱਗਿਆ ਵਾਲਿਆਂ ਨੇ ਕੁਝ ਚੌਣਵੇ ਪੱਤਰਕਾਰਾ ਨਾ ਕੀਤਾ । ਉਹਨਾ ਕਿਹਾ ਕਿ ਅਸੀ ਸੰਸਾਰ ਤੋਂ ਜਾਣ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਅੱਖਾਂ ਦਾਨ ਜਰੂਰ ਕਰਕੇ ਜਾਈਏ ਜੋ ਵਿਅਕਤੀ ਕੋਰਨੀਅਲ ਅੰਨ੍ਹੇਪਣ ਕਾਰਨ ਹਨੇਰੇ ਵਿੱਚ ਜੀਵਨ ਜਿਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਇਹ ਇੱਕ ਕੌੜਾ ਸੱਚ ਹੈ ਕਿ ਇੱਕ ਦਿਨ ਹਰ ਕਿਸੇ ਨੂੰ ਇਸ ਸੰਸਾਰ ਤੋਂ ਜਾਣਾ ਪੈਣਾ ਹੈ, ਫਿਰ ਕਿਉਂ ਨਾ ਕੁਝ ਅਜਿਹਾ ਕਰੀਏ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਇਸ ਸੰਸਾਰ ਨੂੰ ਵੇਖਦੀਆਂ ਰਹਿਣ, ਅਤੇ ਸਾਡੇ ਕਦਮ ਹਮੇਸ਼ਾ ਦੂਜਿਆਂ ਲਈ ਪ੍ਰੇਰਨਾਦਾਇਕ ਬਣੇ ਰਹਿਣ। ਉਹਨਾ ਸੂਬੇ ਦੀਆਂ ਸਾਰੀਆਂ ਜਥੇਬੰਦੀਆ ਨੂੰ ਕਿਹਾ ਹੈ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਅੱਖਾਂ ਦਾਨ ਸਬੰਧੀ ਸੈਮੀਨਾਰ ਕਰਵਾਉਣ ਤਾ ਕਿ ਲੋਕ ਜਾਗਰੂਕ ਹੋ ਸਕਣ । ਉਨ੍ਹਾਂ ਦੱਸਿਆ ਕਿ ਸਾਡੀਆਂ ਦੋ ਅੱਖਾਂ ਅੰਨੇਪੰਨ ਦਾ ਸ਼ਿਕਾਰ ਹੋਏ ਲੋਕਾ ਨੂੰ ਤਾ ਲਗਾਈਆਂ ਜਾਂਦੀਆਂ ਹਨ,ਕਿ ਸਾਡੀਆ ਦਾਨ ਕੀਤੀਆਂ ਦੋ ਅੱਖਾ ਨਾਲ ਦੋ ਲੋਕ ਇਸ ਦੁਨੀਆ ਨੂੰ ਦੇਖਣ ਯੋਗ ਬਣ ਸਕਣ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸ਼ਾਮਿਲ ਸੰਸਥਾਵਾਂ ਅਤੇ ਡਾਕਟਰਾਂ ਦੀ ਟੀਮ ਦੀ ਸਹਾਇਤਾ ਲਈ ਅਜਿਹੇ ਫੈਸਲੇ ਲਏ ਜਾਣ ਜਿਸ ਨਾਲ ਇਸ ਕੰਮ ਵਿੱਚ ਲੱਗੇ ਹੋਏ ਲੋਕਾਂ ਦਾ ਮਨੋਬਲ ਵੱਧ ਸਕੇ।