ਨਵਨਿਯੁਕਤ ਨਗਰ ਨਿਗਮ ਕਮਿਸ਼ਨਰ ਨਾਂਦੇੜ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ 2ਜੂਨ( ਗੁਰਮੀਤ ਸਿੰਘ ਰਾਜਾ ) ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਨਵ ਨਿਯੁਕਤ ਨਗਰ ਨਿਗਮ ਕਮਿਸ਼ਨਰ ਨਾਂਦੇੜ ਡਾ. ਵਿਜੈ ਕੁਮਾਰ ਡੋਏਫੜੇ ਨਤਮਸਤਕ ਹੋਏ ਇਸ ਮੌਕੇ ਓਹਨਾਂ ਨਾਲ ਐਡੀਸ਼ਨਲ਼ ਕਮਿਸ਼ਨਰ ਗਿਰੇਸ਼ ਕਦਮ ਵੀ ਮੌਜੂਦ ਸਨ ਨਵਨਿਯੁਕਤ ਨਗਰ ਨਿਗਮ ਕਮਿਸ਼ਨਰ ਨੂੰ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਜੀ ਵਲੋ ਸਿਰੋਪਾਓ ਕੇ ਸਤਿਕਾਰ ਕੀਤਾ ਗਿਆ ਇਸ ਮੋਕੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਜੀ ਦੇ ਸੁਪਰਡੈਂਟ ਸ੍ਰ ਠਾਨ ਸਿੰਘ ਬੁੰਗਈ ਜੀ ਵਲੋ ਦਫ਼ਤਰ ਸੱਚਖੰਡ ਬੋਰਡ ਵਿਖੇ ਨਗਰ ਨਿਗਮ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਦਾ ਸਨਮਾਨ ਕੀਤਾ ਗਿਆ