Home » ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਵੱਖ ਵੱਖ ਏਰੀਆਂ ਵਿੱਚ ਕੱਢਿਆ ਗਿਆ ਫਲੈਗ ਮਾਰਚ ਤੇ ਬੱਸ ਸਟੈਂਡ ਦੀ ਕੀਤੀ ਚੈਕਿੰਗ।

ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਵੱਖ ਵੱਖ ਏਰੀਆਂ ਵਿੱਚ ਕੱਢਿਆ ਗਿਆ ਫਲੈਗ ਮਾਰਚ ਤੇ ਬੱਸ ਸਟੈਂਡ ਦੀ ਕੀਤੀ ਚੈਕਿੰਗ।

ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਵੱਖ ਵੱਖ ਏਰੀਆਂ ਵਿੱਚ ਕੱਢਿਆ ਗਿਆ ਫਲੈਗ ਮਾਰਚ ਤੇ ਬੱਸ ਸਟੈਂਡ ਦੀ ਕੀਤੀ ਚੈਕਿੰਗ।

by Rakha Prabh
31 views
  • ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਵੱਖ ਵੱਖ ਏਰੀਆਂ ਵਿੱਚ ਕੱਢਿਆ ਗਿਆ ਫਲੈਗ ਮਾਰਚ ਤੇ ਬੱਸ ਸਟੈਂਡ ਦੀ ਕੀਤੀ ਚੈਕਿੰਗ।
  • ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ। 
    ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆਂ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵੱਸਥਾਂ ਨੂੰ ਬਣਾਏ ਰੱਖਣ ਲਈ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਦੀ ਲੋਕਲ ਪੁਲਿਸ ਤੇ ਏ.ਆਰ.ਐਫ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਲਈ ਫਲੈਗ-ਪੈਦਲ ਮਾਰਚ ਕੱਢੇ ਜਾ ਰਹੇ ਹਨ।
    ਜਿਸਦੇ ਤਹਿਤ ਅੱਜ ਮਿਤੀ 02-06-2023 ਨੂੰ ਜੋਨ-2 ਦੀ ਸਬ-ਡਵੀਜ਼ਨ ਨੌਰਥ ਦੇ ਵੱਖ-ਵੱਖ ਏਰੀਆ ਵਿੱਚ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ,(ਅੰਡਰ ਟ੍ਰੈਨਿੰਗ ਡੀ.ਐਸ.ਪੀ), ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ, ਇੰਸਪੈਕਟਰ ਸੁਖਇੰਦਰ ਸਿੰਘ, ਮੁੱਖ ਅਫਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ, ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਅਤੇ ਸਬ-ਇੰਸਪੈਕਟਰ ਅਮਨਦੀਪ ਕੌਰ ਸਹਾਇਕ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਅਤੇ ਏ.ਆਰ.ਐਫ ਦੀਆਂ ਟੀਮਾਂ ਵੱਲੋ ਫਲੈਗ ਮਾਰਚ ਕੱਢਿਆ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਗਰ ਕਿਸੇ ਕਿਸਮ ਦੀ ਕੋਈ ਸੂਚਲਾਂ ਹੋਵੇ ਤਾਂ ਤੁਰੰਤ ਪੁਲਿਸ ਦੇ ਅੰਮ੍ਰਿਤਸਰ ਸਿਟੀ ਦੇ ਕੰਨਟਰੋਲ ਰੂਮ ਨੰਬਰ 97811-30666 ਜਾਂ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾਵੇ। ਇਸੇ ਤਰ੍ਹਾਂ ਕਮਿਸ਼ਨਰ ਦੇ ਵੱਖ ਵੱਖ ਥਾਣਿਆਂ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ
    ਇਸਤੋਂ ਇਲਾਵਾ ਇੰਸਪੈਕਟਰ ਰਾਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਸਮੇਤ ਲੋਕਲ ਪੁਲਿਸ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ।

Related Articles

Leave a Comment