ਚੰਡੀਗੜ੍ਹ, 20 ਮਾਰਚ (ਜੇ.ਐਸ.ਸੋਢੀ/ਗੁਰਵਿੰਦਰ ਮੋਹਾਲੀ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਰਾਜ ਦੀ ਪੁਲੀਸ ਲਈ ਜਾਰੀ ਕੀਤੇ ਆਪਣੇ ਪਹਿਲੇ ਹੁਕਮ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ(ਸਿਟ) ਦਾ ਪੁਨਰਗਠਨ ਕੀਤਾ ਹੈ। ਨਵੀਂ ਟੀਮ ਦੀ ਅਗਵਾਈ ਏਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ ਅਤੇ ਚਾਰ ਹੋਰ ਮੈਂਬਰ ਹੋਣਗੇ। ਇਨ੍ਹਾਂ ਵਿੱਚ ਏਆਈਜੀ ਰਾਹੁਲ ਐੱਸ. ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀਐੱਸਪੀ ਰੈਂਕ ਦੇ ਦੋ ਅਧਿਕਾਰੀ ਸ਼ਾਮਲ ਹਨ। ਪਿਛਲੀ ਐੱਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਸੀ। 20 ਦਸੰਬਰ 2021 ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫਆਈਆਰ ਦੇ ਆਧਾਰ ‘ਤੇ ਮਜੀਠੀਆ ਵਿਰੁੱਧ ਜਾਂਚ ਲਈ ਐੱਸਆਈਟੀ ਬਣਾਈ ਸੀ।
ਭਗਵੰਤ ਮਾਨ ਦੇ ਹੁਕਮ ’ਤੇ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਸਿਟ ਕਾਇਮ
ਨਵੀਂ ਟੀਮ ਦੀ ਅਗਵਾਈ ਏਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ
previous post