ਜ਼ੀਰਾ/ ਫਿਰੋਜ਼ਪੁਰ 22 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ)
ਮਾਤਾ ਦੁਰਗਾ ਦੇਵੀ ਜੀ ਦੇ ਚਲਦੇ ਨਵਰਾਤਰਿਆਂ ਨੂੰ ਮੁਖ ਰੱਖਦਿਆਂ ਸੇਵਾ ਭਾਰਤੀ ਜ਼ੀਰਾ ਵੱਲੋਂ ਕੰਜਕ ਪੂਜਨ ਸਮਾਗਮ ਸਰਵਹਿੱਤਕਾਰੀ ਵਿੱਦਿਆ ਮੰਦਰ ਸਾਹਮਣੇ ਟੈਲੀਫੋਨ ਐਕਸਚੇਂਜ ਜ਼ੀਰਾ ਵਿਖੇ ਕਰਵਾਇਆ ਗਿਆ। ਸਮਾਗਮ ਦਾ ਆਰੰਭ ਮਾਤਾ ਸਰਸਵਤੀ ਜੀ ਦੀ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਦੌਰਾਨ ਮੁਨੀਸ਼ ਕੁਮਾਰ ਮਾਣਕਟਾਲਾ ਅਤੇ ਰਾਜਨ ਕੁਮਾਰ ਮਰਖਾਈ ਵਾਲਿਆਂ ਨੇ ਸੇਵਾ ਭਾਰਤੀ ਜ਼ੀਰਾ ਦੇ ਮੈਂਬਰਾਂ ਨਾਲ ਮਿਲਕੇ ਸਾਂਝੇ ਤੌਰ ਤੇ ਕੰਜਕ ਪੂਜਨ ਕੀਤਾ। ਇਸ ਮੌਕੇ ਸਮਾਗਮ ਵਿੱਚ ਸੇਵਾ ਭਾਰਤੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੈਡਮ ਮਧੂ ਮਿੱਤਲ, ਰਾਜਿੰਦਰ ਕੁਮਾਰ ਬੰਸੀਵਾਲ ਸਰਪ੍ਰਸਤ, ਨਰਿੰਦਰ ਕੁਮਾਰ ਨਾਰੰਗ ਸਕੱਤਰ, ਪ੍ਰੀਤਮ ਸਿੰਘ ਉਪ ਪ੍ਰਧਾਨ, ਰਮੇਸ਼ ਚੰਦਰ ਮੈਡੀਕਲ ਪ੍ਮੁਖ, ਸੁਮਨ ਬੰਸੀਵਾਲ ਬਾਲ ਸੰਸਕਾਰ ਕੇਦੰਰ ਪ੍ਮੁਖ, ਮਨਮੋਹਨ ਸਿੰਘ ਗੁਜ਼ਰਾਨ ਜੁਆਇੰਟ ਸਕੱਤਰ, ਭੁਪਿੰਦਰ ਉਪਾਧਆਯ ਕੈਸੀਅਰ, ਗੁਰਪ੍ਰੀਤ ਸਿੰਘ ਸਿੱਧੂ, ਜੈ ਕੁਮਾਰ ਬੱਤਰਾ, ਸਚਿਨ ਅਰੋੜਾ, ਮੈਡਮ ਮੀਨਾਕਸ਼ੀ, ਸੁੰਦਰਮ ਸੂਦ, ਸਲੋਨੀ ਸੂਦ, ਪ੍ਰਤਾਪ ਸਿੰਘ , ਸੁਰੇਸ਼ ਜ਼ੋਸੀ, ਪਿ੍ੰਸੀਪਲ ਗੁਰਬਿੰਦਰ ਸਿੰਘ, ਵੀਨਾ ਸ਼ਰਮਾ, ਮੁਸਕਾਨ ਵਰਮਾ, ਅਨੁਰਾਗ ਨਰੂਲਾ, ਸਵੀਟੀ, ਟਿਸਾ, ਅਲੀਸਾ ਤੇ ਪੀਹੂ ਮਾਨਕਟਾਲਾ ਆਦਿ ਹਾਜ਼ਰ ਸਨ।