Home » ਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ ਵੱਲੋਂ ਆਪਣਾ ਜਨਮਦਿਨ ਪਸ਼ੂ ਡਿਸਪੈਂਸਰੀ ਵਿਖੇ ਬੂਟੇ ਲਗਾ ਕੇ ਬਣਾਇਆ

ਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ ਵੱਲੋਂ ਆਪਣਾ ਜਨਮਦਿਨ ਪਸ਼ੂ ਡਿਸਪੈਂਸਰੀ ਵਿਖੇ ਬੂਟੇ ਲਗਾ ਕੇ ਬਣਾਇਆ

by Rakha Prabh
63 views

ਕੋਟ ਈਸੇ ਖਾ,06 ਜੁਲਾਈ (ਤਰਸੇਮ ਸੱਚਦੇਵਾ)

ਦਿਨੋ-ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਮਨੁੱਖੀ ਜੀਵਨ ਲਈ ਖਤਰਿਆ ਭਰਪੂਰ ਹੁੰਦਾ ਜਾ ਰਿਹਾ ਹੈ, ਇਸ ਲਈ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਸ਼ੁੱਧਤਾ ਲਈ ਹਰ ਇਨਸਾਨ ਨੂੰ ਆਪਣਾ ਫਰਜ ਸਮਝਦੇ ਹੋਏ ਬੂਟੇ ਲਗਾ ਕੇ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੈਟਰਨਰੀ ਇੰਸਪੈਕਟਰ ਮਨਦੀਪ ਸਿੰਘ ਵੱਲੋਂ ਆਪਣੇ ਜਨਮਦਿਨ ਮੌਕੇ ਪਸ਼ੂ ਡਿਸਟੈਂਸਰੀ ਮਨਾਵਾ (ਮੋਗਾ) ਵਿਖੇ ਬੂਟੇ ਲਗਾਉਣ ਸਮੇਂ ਕੀਤਾ। ਮਨਦੀਪ ਸਿੰਘ ਨੇ ਕਿਹਾ ਕਿ ਦੂਸ਼ਿਤ ਵਾਤਾਵਰਣ ਨਾਲ ਗਰਮੀ ਬਹੁਤ ਜਿਆਦਾ ਵੱਧ ਰਹੀ ਹੈ ਅਤੇ ਤਾਪਮਾਨ 45-50 ਸੈਲਸੀਅਸ ਤੋਂ ਉੱਪਰ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੀ ਜਿਆਦਾ ਵੱਧ ਰਿਹਾ ਹੈ। ਕਿਹਾ ਕਿ ਸ਼ੁੱਧ ਵਾਤਾਵਰਨ ਅਤੇ ਸ਼ੁੱਧ ਪਾਣੀ ਆਉਣ ਵਾਲੀਆਂ ਪੀੜੀਆਂ ਲਈ ਮੌਲਿਕ ਅਧਿਕਾਰ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਾਂਗੇ ਜੋ ਵੱਡੇ ਹੋ ਕੇ ਸਾਨੂੰ ਸ਼ੁੱਧ ਵਾਤਾਵਰਨ ਅਤੇ ਬਿਮਾਰੀਆਂ ਤੋਂ ਦੂਰ ਕਰ ਸਕਣ। ਬੂਟੇ ਲਗਾਉਣ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਦੂਸ਼ਿਤ ਗੈਸਾਂ ਤੇ ਕੰਟਰੋਲ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਜੀਵਨ ਅਤੇ ਪਸ਼ੂ-ਪੰਛੀਆਂ ਲਈ ਘਾਤਕ ਸਾਬਤ ਹੋਵੇਗਾ।

Related Articles

Leave a Comment