ਨਿਊਯਾਰਕ, 5 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਸਗੋਂ ਆਪਣੀਆਂ ਨਾਕਾਮੀਆਂ ਲਈ ਹਮੇਸ਼ਾ ਕਿਸੇ ਨਾ ਕਿਸੇ ’ਤੇ ਦੋਸ਼ ਮੜ੍ਹਦੇ ਹਨ। ਰਾਹੁਲ, ਜੋ ਅਮਰੀਕਾ ਦੇ ਦੌਰੇ ‘ਤੇ ਹਨ, ਨੇ ਇੱਥੇ ਜੈਵਿਟਸ ਸੈਂਟਰ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਦੌਰਾਨ ਇਹ ਗੱਲ ਕਹੀ। ਸਮਾਗਮ ‘ਚ ਮੌਜੂਦ ਲੋਕਾਂ ਨੇ ਉੜੀਸਾ ਰੇਲ ਹਾਦਸੇ ‘ਚ ਮਾਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ 60 ਸੈਕਿੰਡ ਦਾ ਮੌਨ ਰੱਖਿਆ।